Farm Laws Withdrawn: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੋਂ ਲੈ ਕੇ ਬਸਪਾ ਮੁਖੀ ਮਾਇਆਵਤੀ ਤੱਕ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਹੁਣ AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਓਵੈਸੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਜਲਦੀ ਹੀ CAA ਕਾਨੂੰਨ ਵੀ ਵਾਪਸ ਲੈ ਲਵੇਗੀ।
ਅਸਦੁਦੀਨ ਓਵੈਸੀ ਨੇ ਕਿਹਾ, 'ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਦੇਰੀ ਨਾਲ ਫੈਸਲਾ ਲਿਆ ਹੈ। ਇਹ ਕਿਸਾਨ ਅੰਦੋਲਨ ਤੇ ਮਜ਼ਦੂਰਾਂ ਦੀ ਕਾਮਯਾਬੀ ਹੈ। ਚੋਣਾਂ ਵਿਚ ਜਾਣਾ ਸੀ, ਇਸ ਲਈ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਉਹ ਦਿਨ ਵੀ ਦੂਰ ਨਹੀਂ ਜਦੋਂ ਮੋਦੀ ਸਰਕਾਰ ਵੀ CAA ਦਾ ਕਾਨੂੰਨ ਵਾਪਸ ਲੈ ਲਵੇਗੀ।
ਇਸ ਤੋਂ ਇਲਾਵਾ ਓਵੈਸੀ ਨੇ ਕਸ਼ਮੀਰ 'ਚ ਧਾਰਾ 370 ਹਟਾਉਣ ਤੇ ਕਿਸਾਨਾਂ ਨੂੰ ਮੁਆਵਜ਼ੇ 'ਤੇ ਵੀ ਪ੍ਰਤੀਕਿਰਿਆ ਦਿੱਤੀ। ਓਵੈਸੀ ਨੇ ਕਿਹਾ, '370 ਹਟਾਉਣ ਤੋਂ ਬਾਅਦ ਕਸ਼ਮੀਰ ਕਿੱਥੇ ਸਥਿਰ ਹੋਇਆ? ਕਸ਼ਮੀਰ ਦੇ ਹਾਲਾਤ 'ਚ ਕੁਝ ਵੀ ਨਹੀਂ ਬਦਲਿਆ। ਤੁਸੀਂ ਇਹ ਸਭ ਕੁਝ ਆਪਣੇ ਵਿਚਾਰਧਾਰਕ ਵਿਚਾਰਾਂ ਨੂੰ ਵਿਕਸਿਤ ਕਰਨ ਲਈ ਕਰ ਰਹੇ ਹੋ।
ਮੋਦੀ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ। ਇਸ ਕਾਨੂੰਨ ਨੂੰ ਸ਼ਰਤ-ਏ-ਮਜ਼ਬੂਰੀ ਵਿਚ ਵਾਪਸ ਲੈਣਾ ਪਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਰਨ ਵਾਲੇ 700 ਕਿਸਾਨਾਂ ਨੂੰ ਮੁਆਵਜ਼ਾ ਜ਼ਰੂਰ ਦੇਵੇ। ਮੋਦੀ ਸਰਕਾਰ ਨੇ ਆਪਣੀ ਹਉਮੈ ਦੀ ਤਸੱਲੀ ਲਈ ਇਹ ਕਾਨੂੰਨ ਲਿਆਂਦਾ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇਸ ਫੈਸਲੇ ਦਾ ਕੀ ਅਸਰ ਪੈਂਦਾ ਹੈ। ਇਹ ਕਿਸਾਨਾਂ ਨੇ ਫੈਸਲਾ ਕਰਨਾ ਹੈ ਕਿ ਅੰਦੋਲਨ ਜਾਰੀ ਰੱਖਣਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Akali Dal on Farm Laws: ਕੀ ਖੇਤੀ ਕਾਨੂੰਨਾਂ 'ਤੇ ਐਨਡੀਏ ਛੱਡਣ ਵਾਲਾ ਅਕਾਲੀ ਦਲ ਪੰਜਾਬ ਚੋਣਾਂ 'ਚ ਭਾਜਪਾ ਦਾ ਸਾਥ ਦੇਵੇਗਾ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/