ਨਵੀਂ ਦਿੱਲੀ: ਦੇਸ਼ ਭਰ ਵਿੱਚ ਜਨਤਕ ਵੰਡ ਪ੍ਰਣਾਲੀ ਨਾਲ ਜੁੜੇ 20 ਕਰੋੜ ਘਰਾਂ ਨੂੰ ਮਈ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਮੁਫ਼ਤ ਦਾਲ ਵੰਡਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਇਸ ਲਈ 5.88 ਲੱਖ ਮੀਟ੍ਰਿਕ ਟਨ ਦਾਲ ਤਿਆਰ ਕਰਨ ਤੇ ਵੱਡੇ ਪੱਧਰ 'ਤੇ ਢੁਆਈ ਦਾ ਕੰਮ ਜਾਰੀ ਹੈ।
ਪ੍ਰਧਾਨ ਮੰਤਰੀ ਗਰੀਬ ਅੰਨ ਯੋਜਨਾ ਤਹਿਤ ਇਹ ਦਾਲ ਮੁਹੱਈਆ ਕਰਵਾਈ ਜਾਵੇਗੀ। ਕੋਵਿਡ-19 ਕਾਰਨ ਲਾਗੂ ਲੌਕਡਾਊਨ ਦੌਰਾਨ ਗਰੀਬਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਪਭੋਗਤਾ ਮੰਤਰਾਲੇ ਨੇ ਕਿਹਾ ਹੈ ਕਿ ਹੁਣ ਤਕ ਤਕਰੀਬਨ 30,000 ਟਨ ਦਾਲ ਵੰਡੀ ਜਾ ਚੁੱਕੀ ਹੈ।
ਦੂਜੇ ਪਾਸੇ ਕੋਰੋਨਾ ਵਾਇਰਸ ਕਾਰਨ ਲਾਗੂ ਲੌਕਡਾਊਨ ਦੇ ਬਾਵਜੂਦ ਚਾਲੂ ਹਾੜ੍ਹੀ ਦੇ ਸੀਜ਼ਨ ਦੀਆਂ ਦਾਲਾਂ ਤੇ ਤੇਲ ਵਾਲੀਆਂ ਫ਼ਸਲਾਂ ਦੀ ਖ਼ਰੀਦ ਵੀ ਸ਼ੁਰੂ ਹੋ ਗਈ ਹੈ। ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਹਰਿਆਣਾ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਲੌਕਡਾਊਨ ਦੌਰਾਨ ਮੋਦੀ ਸਰਕਾਰ ਦਾ 20 ਕਰੋੜ ਪਰਿਵਾਰਾਂ ਲਈ ਵੱਡਾ ਫੈਸਲਾ
ਏਬੀਪੀ ਸਾਂਝਾ
Updated at:
26 Apr 2020 11:52 AM (IST)
ਕੋਵਿਡ-19 ਕਾਰਨ ਲਾਗੂ ਲੌਕਡਾਊਨ ਦੌਰਾਨ ਗਰੀਬਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਪਭੋਗਤਾ ਮੰਤਰਾਲੇ ਨੇ ਕਿਹਾ ਹੈ ਕਿ ਹੁਣ ਤਕ ਤਕਰੀਬਨ 30,000 ਟਨ ਦਾਲ ਵੰਡੀ ਜਾ ਚੁੱਕੀ ਹੈ।
- - - - - - - - - Advertisement - - - - - - - - -