ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਭਾਸ਼ਣਾਂ ਕਰਕੇ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਬਿਹਾਰ ਦੇ ਕਟਿਹਾਰ ‘ਚ ਭਾਸ਼ਣ ਦਿੱਤਾ ਸੀ ਜਿਸ ਦੀ ਸ਼ਿਕਾਇਤ ਚੋਣ ਵਿਭਾਗ ਕੋਲ ਪਹੁੰਚ ਗਈ ਹੈ। ਹੁਣ ਉਨ੍ਹਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧ ਰਹੇ ਹਨ। ਇਸ ਦੇ ਨਾਲ ਹੀ ਯੋਗ ਗੁਰੂ ਬਾਬਾ ਰਾਮਦੇਵ ਦੀ ਨਕਲ ਕਰ ਰਹੇ ਹਨ।

ਅਸਲ ‘ਚ ਸਿੱਧੂ ਗੁਜਰਾਤ ਦੇ ਅਹਿਮਦਾਬਾਦ ‘ਚ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ, "ਨਰੇਂਦਰ ਮੋਦੀ ਕੀ ਇਹ ਰਾਸ਼ਟਰ ਭਗਤੀ ਹੈ ਤੁਹਾਡੀ, ਕਿ ਢਿੱਡ ਖਾਲੀ ਹਨ ਤੇ ਯੋਗਾ ਕਰਵਾਈ ਜਾ ਰਹੇ ਹੋ। ਬਾਬਾ ਰਾਮਦੇਵ ਬਣਾ ਦਿਓ ਸਭ ਨੂੰ। ਜੇਬ ਖਾਲੀ ਹੈ ਤੇ ਖਾਤਾ ਖੁੱਲ੍ਹਵਾਈ ਜਾ ਰਹੇ ਹੋ।"


ਬੀਤੇ ਦਿਨੀਂ ਨਵਜੋਤ ਦੇ ਬਿਆਨ ‘ਤੇ ਚੋਣ ਕਮਿਸ਼ਨ ਨੇ ਜਵਾਬ ਮੰਗੀਆ ਹੈ। ਉਨ੍ਹਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ।