ਨਵੀਂ ਦਿੱਲੀ: ਕੇਂਦਰੀ ਨਵਿਉਣਯੋਗ ਊਰਜਾ ਮੰਤਰਾਲੇ (MNRE) ਵੱਲੋਂ ਇੱਕ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ‘ਚ ਸੋਲਰ ਪੰਪ ਨਾਲ ਆਟਾ ਚੱਕੀ ਤੇ ਜਾਨਵਰਾਂ ਦਾ ਚਾਰਾ ਕੱਟਣ ਵਾਲੀ ਮਸ਼ੀਨ ਚੱਲੇਗੀ। ਇੰਨਾ ਹੀ ਨਹੀਂ ਸੋਲਰ ਪੰਪ ਨਾਲ ਕੋਲਡ ਸਟੋਰ ਤੇ ਵਾਟਰ ਪੰਪ ਵੀ ਚਲਾ ਸਕਦੇ ਹੋ।
ਮੰਤਰਾਲਾ ਸੋਲਰ ਪੰਪ ਲਈ ਇਸ ਸਾਲ ਮਾਰਚ ‘ਚ ਨੋਟੀਫਿਕੇਸ਼ਨ ਜਾਰੀ ਕਰ ਚੁੱਕਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਸੋਲਰ ਪੰਪ ‘ਤੇ ਕੇਂਦਰ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਵੇਗੀ। ਬਾਕੀ ਰਕਮ ਨੂੰ ਆਸਾਨ ਕਿਸ਼ਤਾਂ ‘ਤੇ ਬੈਂਕ ਤੋਂ ਲੋਨ ਦੀ ਵਿਵਸਥਾ ਵੀ ਕੀਤੀ ਗਈ ਹੈ।
ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਸੋਲਰ ਪੰਪ ਲਾਉਣ ਲਈ ਕਿਸਾਨਾਂ ਨੂੰ 70 ਫੀਸਦ ਤਕ ਦੀ ਗ੍ਰਾਂਟ ਵੀ ਮਿਲ ਰਹੀ ਹੈ। ਇਸ ਦੀ ਖਾਸ ਗੱਲ ਹੈ ਕਿ ਇੱਕ ਪੰਪ ਨਾਲ ਕਿਸਾਨ ਚਾਰ ਕੰਮ ਕਰ ਸਕਦੇ ਹਨ। ਸੋਲਰ ਪੰਪ ਤੋਂ ਪੈਦਾ ਬਿਜਲੀ ਨੂੰ ਕਿਸਾਨ ਗ੍ਰਿਡ ਰਾਹੀਂ ਵੇਚ ਵੀ ਸਕਦੇ ਹਨ।
ਕਿਸਾਨਾਂ ਲਈ ਖੁਸ਼ਖਬਰੀ! ਸਰਕਾਰੀ ਸਬਸਿਡੀ ਨਾਲ ਹੋਣਗੇ ਚਾਰ ਕੰਮ
ਏਬੀਪੀ ਸਾਂਝਾ
Updated at:
17 Apr 2019 01:11 PM (IST)
ਕੇਂਦਰੀ ਨਵਿਉਣਯੋਗ ਊਰਜਾ ਮੰਤਰਾਲੇ (MNRE) ਵੱਲੋਂ ਇੱਕ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ‘ਚ ਸੋਲਰ ਪੰਪ ਨਾਲ ਆਟਾ ਚੱਕੀ ਤੇ ਜਾਨਵਰਾਂ ਦਾ ਚਾਰਾ ਕੱਟਣ ਵਾਲੀ ਮਸ਼ੀਨ ਚੱਲੇਗੀ।
- - - - - - - - - Advertisement - - - - - - - - -