ਨਹੀ ਰੁੱਕ ਰਹੀ ਨੇਤਾਵਾਂ ਦੀ ਜ਼ੁਬਾਨ, ਚੋਣ ਅਧਿਕਾਰੀਆਂ ‘ਤੇ ਹਮਲਾ ਕਰਨ ਦੀ ਕੀਤੀ ਗੱਲ
ਏਬੀਪੀ ਸਾਂਝਾ | 17 Apr 2019 10:54 AM (IST)
ਪੱਛਮੀ ਬੰਗਾਲ ‘ਚ ਜਾਰੀ ਲੋਕਸਭਾ ਚੋਣਾਂ ‘ਚ ਟੀਐਮਸੀ ਵਧਿਾਇਕ ਰਤਨ ਘੋਸ਼ ਨੇ ਸੁਰੱਖਿਆ ਬੱਲਾਂ ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਚੋਣਾਂ ਦੌਰਾਨ ਸੁਰੱਖਿਆਬੱਲਾਂ ਤੋਂ ਸਾਨੂੰ ਡਰਣ ਦੀ ਲੋੜ ਨਹੀ ਹੈ।
ਕਲਕਤਾ: ਪੱਛਮੀ ਬੰਗਾਲ ‘ਚ ਜਾਰੀ ਲੋਕਸਭਾ ਚੋਣਾਂ ‘ਚ ਟੀਐਮਸੀ ਵਧਿਾਇਕ ਰਤਨ ਘੋਸ਼ ਨੇ ਸੁਰੱਖਿਆ ਬੱਲਾਂ ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਚੋਣਾਂ ਦੌਰਾਨ ਸੁਰੱਖਿਆਬੱਲਾਂ ਤੋਂ ਸਾਨੂੰ ਡਰਣ ਦੀ ਲੋੜ ਨਹੀ ਹੈ। ਜੇਕਰ ਕੁਝ ਹੁੰਦਾ ਹੈ ਤਾਂ ਉਨ੍ਹਾਂ ‘ਤੇ ਹਮਲਾ ਕਰ ਦਿਓ। ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਟੀਐਮਸੀ ਵਿਧਾਇਕ ਰਤਨ ਨੇ ਕਿਹਾ, “ਮੈਂ ਹਰ ਬੂਥ ‘ਤੇ ਜਾ ਰਿਹਾ ਹੈ। ਮੈਂ ਸੁਰੱਖਿਆਬੱਲਾਂ ਦੀ ਪਰਵਾਹ ਨਹੀ ਕਰਦਾ। ਜੇਕਰ ਸੁਰੱਖਿਆਬੱਲ ਜ਼ਿਆਦਾ ਕਰਿਿਆਸ਼ੀਲ ਹੁੰਦੇ ਹਨ ਤਾਂ ਮੈਂ ਮਹਿਲਾ ਮੋਰਚਾ ਨੂੰ ਅਪੀਲ ਕਰਦਾ ਹਾਂ ਕਿ ਉਹ ਝਾਡੂ ਨਾਲ ਉਨ੍ਹਾਂ ਨੂੰ ਆਪਣੇ ਖੇਤਰ ਤੋਂ ਦੂਰ ਭੱਜਾ ਦੇਣ”। ਨੇਤਾ ਰਤਨ ਘੋਸ਼ ਚਕਦਾਹਾ ਤੋਂ ਐਮਐਲਏ ਹਨ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਕਰੀਬ ਦੋ ਦਿਨ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। ਸੂਬੇ ‘ਚ ਪਹਿਲੇ ਗੇੜ ਦੀ ਚੋਣ 11 ਅਪਰੈਲ ਨੂੰ ਹੋ ਚੁੱਕੇ ਹਨ ਅਤੇ ਦੂਜੇ ਗੇੜ ‘ਚ ਇੱਕ ਸੀਟ ਲਈ ਵੋਟ ਪੈਣੇ ਹਨ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਣੀ ਹੈ। ਨੋਟ: ਇਸ ਵੀਡੀਓ ਦੀ ਪੁਸ਼ਟੀ ਏਬੀਪੀ ਨਿਊਜ਼ ਨਹੀ ਕਰਦਾ।