ਨਵੀਂਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਰਾਸ਼ਟਰੀ ਸੱਵਛਤਾ ਕੇਂਦਰ' ਦਾ ਉਦਘਾਟਨ ਕਰਨਗੇ। ਮਹਾਤਮਾ ਗਾਂਧੀ ਨੂੰ ਸਮਰਪਿਤ ਰਾਸ਼ਟਰੀ ਸੱਵਛਤਾ ਕੇਂਦਰ (RSK) ਦੀ ਸਭ ਤੋਂ ਪਹਿਲਾਂ ਐਲਾਨ ਪ੍ਰਧਾਨ ਮੰਤਰੀ ਨੇ 10 ਅਪਰੈਲ 2017 ਨੂੰ ਗਾਂਧੀ ਜੀ ਦੇ ਚੰਪਾਰਨ 'ਸੱਤਿਆਗ੍ਰਹਿ' ਦੇ 100 ਸਾਲ ਪੂਰੇ ਹੋਣ 'ਤੇ ਕੀਤੀ ਸੀ। ਇਹ ਸੱਵਛ ਭਾਰਤ ਮਿਸ਼ਨ 'ਤੇ ਇੱਕ ਇੰਟਰਐਕਟਿਵ ਸੈਂਟਰ ਹੋਵੇਗਾ।


ਇੱਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਰਾਜਘਾਟ ਨੇੜੇ ਆਰਐਸਕੇ ਦਾ ਦੌਰਾ ਕਰਨ ਤੋਂ ਬਾਅਦ ਮੋਦੀ ਰਾਜਘਾਟ ਨੇੜੇ ਸ਼ਰੀਰੀਕ ਦੂਰੀਆਂ ਦਾ ਧਿਆਨ ਰੱਖਦੇ ਹੋਏ ਆਰਐਸਕੇ ਆਡੀਟੋਰੀਅਮ ਵਿਚ ਦਿੱਲੀ ਦੇ 36 ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ, ਜੋ 36 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨਗੇ। ਇਸ ਤੋਂ ਬਾਅਦ ਉਹ ਸੰਬੋਧਨ ਕਰਨਗੇ। ਇਹ ਪ੍ਰੋਗਰਾਮ ਅੱਜ ਸ਼ਾਮ 4 ਵਜੇ ਸ਼ੁਰੂ ਹੋਵੇਗਾ।

ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ ਪੌਣੇ ਤਿੰਨ ਲੱਖ ਨਵੇਂ ਕੇਸ

ਆਡੀਟੋਰੀਅਮ ਨੰਬਰ ਦੋ 'ਗਾਂਧੀ ਦੇ ਸੱਵਛ ਭਾਰਤ ਦੇ ਸੁਫਨੇ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਾਪਤ ਕਰਨ ਲਈ ਕੀਤੇ ਕੰਮ ਦੀ ਕਹਾਣੀ ਬਿਆਨ ਕੀਤੀ ਜਾਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੱਵਛ ਭਾਰਤ ਮਿਸ਼ਨ ਨੇ ਭਾਰਤ ਵਿੱਚ ਪੇਂਡੂ ਸੱਵਛਤਾ ਦੀ ਦਿੱਖ ਨੂੰ ਬਦਲ ਦਿੱਤਾ ਹੈ ਅਤੇ 55 ਕਰੋੜ ਤੋਂ ਵੱਧ ਲੋਕਾਂ ਦੇ ਖੁੱਲੇ ਵਿੱਚ ਗੰਦਾ ਕਰਨ ਦੀ ਆਦਤ ਬਦਲ ਦਿੱਤੀ ਅਤੇ ਉਨ੍ਹਾਂ ਨੇ ਪਖਾਨੇ ਦੀ ਵਰਤੋਂ ਸ਼ੁਰੂ ਕਰ ਦਿੱਤੀ।

ਭਾਰਤ ਨੂੰ ਇਸ ਦੇ ਲਈ ਇੰਟਰਨੈਸ਼ਨਲ ਸੰਗਠਨਾਂ ਤੋਂ ਕਾਫੀ ਤਾਰੀਫ ਮਿਲੀ ਤੇ ਅਸੀਂ ਦੁਨੀਆ ਲਈ ਇੱਕ ਮਿਸਾਲ ਕਾਈਮ ਕੀਤੀ। ਇਸ 'ਚ ਕਿਹਾ ਗਿਆ ਕਿ ਇਹ ਮਿਸ਼ਨ ਦੂਜੇ ਪੜਾਅ 'ਚ ਹੈ ਜਿਸ ਦਾ ਮਕਸੱਦ ਭਾਰਤ ਦੇ ਪਿੰਡਾਂ ਨੂੰ ਖੁੱਲ੍ਹੇ 'ਚ ਪਖਾਨਾ ਕਰਨ ਤੋਂ ਮੁਕਤ ਕਰਨਾ ਹੈ।

ਸੁਸ਼ਾਂਤ ਰਾਜਪੂਤ ਖੁਦਕੁਸ਼ੀ ਮਾਮਲਾ: ED ਨੇ ਸਿਧਾਰਥ ਪਿਠਾਨੀ ਨੂੰ ਕੀਤਾ ਤਲਬ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904