ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਰੀਆ ਚਕ੍ਰਵਰਤੀ ਅਤੇ ਉਨ੍ਹਾਂ ਦੀ ਮੈਨੇਜਰ ਰਹੀ ਸ਼੍ਰੂਤੀ ਮੋਦੀ ਸ਼ੁੱਕਰਵਾਰ ਈਡੀ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਏ। ਸ਼੍ਰੂਤੀ ਮੋਦੀ ਸੁਸ਼ਾਂਤ ਰਾਜਪੂਤ ਲਈ ਵੀ ਕਮ ਕਰਦੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਚਕ੍ਰਵਰਤੀ ਅਤੇ ਮੋਦੀ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਦਰਜ ਕੀਤਾ ਗਿਆ। ਹੁਣ ਸੁਸ਼ਾਤ ਦੇ ਦੋਸਤ ਤੇ ਉਨ੍ਹਾਂ ਨਾਲ ਰਹਿਣ ਵਾਲੇ ਸਿਧਾਰਥ ਪਿਠਾਨੀ ਨੂੰ ਵੀ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਨੇ ਸ਼ਨੀਵਾਰ ਪੇਸ਼ ਹੋਣ ਲਈ ਤਲਬ ਕੀਤਾ ਹੈ।


ਸਿਧਾਰਥ ਨੂੰ ਵੀ ਸੁਸ਼ਾਂਤ ਦੇ ਪਿਤਾ ਵੱਲੋਂ ਬਿਹਾਰ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਸਬੰਧੀ ਤਲਬ ਕੀਤਾ ਗਿਆ ਹੈ। ਕਿਹਾ ਜਾ ਰਿਹਾ ਆਈਟੀ ਪੇਸ਼ੇਵਰ ਪਿਠਾਨੀ ਇਕ ਸਾਲ ਤੋਂ ਸੁਸ਼ਾਂਤ ਨਾਲ ਰਹਿ ਰਹੇ ਸਨ। ਉਹ ਇਸ ਮਾਮਲੇ 'ਚ ਮੁੰਬਈ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਆਪਣਾ ਬਿਆਨ ਦਰਜ ਕਰਵਾ ਚੁੱਕੇ ਹਨ।


ਇਸ ਤਰ੍ਹਾਂ ਵਾਪਰਿਆ ਕੇਰਲ ਜਹਾਜ਼ ਹਾਦਸਾ, ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 17


ਸੁਸ਼ਾਂਤ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਅਦਾਕਾਰਾ ਰੀਆ ਤੇ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਖਿਲਾਫ ਪਟਨਾ ਪੁਲਿਸ ਕੋਲ 25 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਰੀਆ 'ਤੇ ਧੋਖਾਧੜੀ ਕਰਨ ਅਤੇ ਅਦਾਕਾਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮ ਲਾਏ ਸਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ