10ਵੀਂ ਤੇ 12ਵੀਂ ਦੇ ਨਤੀਜਿਆਂ ਤੋਂ ਨਾਖ਼ੁਸ਼ ਵਿਦਿਆਰਥੀਆਂ ਨੂੰ ਮੋਦੀ ਦੀ ਸਲਾਹ, ਕਹੀ ਦਿੱਤੀ ਅਜਿਹੀ ਗੱਲ
ਏਬੀਪੀ ਸਾਂਝਾ | 16 Jul 2020 01:25 PM (IST)
ਦੱਸ ਦਈਏ ਕਿ ਸੀਬੀਐਸਈ ਨੇ ਹਾਲ ਹੀ ‘ਚ ਪਹਿਲਾਂ 12ਵੀਂ ਤੇ ਕੱਲ੍ਹ 10ਵੀਂ ਦਾ ਨਤੀਜਾ ਐਲਾਨੇ ਸੀ ਜਿਸ ‘ਚ ਲੱਖਾਂ ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸੀਬੀਐਸਈ (CBSE results) ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ (10th-12th class students) ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਅਜਿਹੇ ਵਿਦਿਆਰਥੀਆਂ ਨੂੰ ਵੀ ਖਾਸ ਸੰਦੇਸ਼ ਦਿੱਤਾ, ਜੋ ਆਪਣੇ ਨਤੀਜੇ ਤੋਂ ਖ਼ੁਸ਼ ਨਹੀਂ। ਪੀਐਮ ਮੋਦੀ ਨੇ ਕਿਹਾ ਕਿ ਸਿਰਫ ਇੱਕ ਨਤੀਜਾ ਹੀ ਤੁਹਾਨੂੰ ਪਰਿਭਾਸ਼ਤ ਨਹੀਂ ਕਰ ਸਕਦਾ। ਇਹ ਸਿਰਫ ਇੱਕ ਪੜਾਅ ਹੈ। ਦੱਸ ਦਈਏ ਕਿ ਵਿਦਿਆਰਥੀਆਂ ਲਈ ਮੋਦੀ ਨੇ ਖਾਸ ਟਵੀਟ ਕੀਤੇ ਹਨ। ਪਹਿਲੇ ਟਵੀਟ 'ਚ ਮੋਦੀ ਨੇ ਸਫ਼ਲ ਵਿਦਿਆਰਥੀਆਂ ਲਈ ਲਿਖਿਆ, “ਮੇਰੇ ਸਾਰੇ ਨੌਜਵਾਨ ਮਿੱਤਰਾਂ ਨੂੰ ਵਧਾਈ, ਜਿਨ੍ਹਾਂ ਨੇ ਆਪਣੀ 10ਵੀਂ ਤੇ 12ਵੀਂ ਦੀਆਂ ਸੀਬੀਐਸਈ ਪ੍ਰੀਖਿਆਵਾਂ ਨੂੰ ਸ਼ਾਨਦਾਰ ਢੰਗ ਨਾਲ ਪਾਸ ਕੀਤੀਆਂ। ਭਵਿੱਖ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਸ਼ੁੱਭ ਕਾਮਨਾਵਾਂ।“ ਇਸ ਤੋਂ ਇਲਾਵਾ ਇੱਕ ਹੋਰ ਟਵੀਟ 'ਚ ਪੀਐਮ ਮੋਦੀ ਨੇ ਲਿਖਿਆ, “ਜੋ ਵਿਦਿਆਰਥੀ ਆਪਣੇ ਸੀਬੀਐਸਈ 10ਵੀਂ ਤੇ 12ਵੀਂ ਦੇ ਨਤੀਜਿਆਂ ਤੋਂ ਖ਼ੁਸ਼ ਨਹੀਂ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪ੍ਰੀਖਿਆ ਇਹ ਪਰਿਭਾਸ਼ਤ ਨਹੀਂ ਕਰਦੀ ਕਿ ਤੁਸੀਂ ਕੌਣ ਹੋ। ਤੁਸੀਂ ਸਾਰੇ ਕਿਸੇ ਨਾ ਕਿਸੇ ਹੁਨਰ ਦੇ ਧਨੀ ਹੋ। ਇਸ ਲਈ ਜ਼ਿੰਦਗੀ ਜੀਅ ਭਰ ਕੇ ਜੀਓ। ਉਮੀਦ ਦਾ ਪੱਲਾ ਨਾ ਛੱਡੋ ਤੇ ਹਮੇਸ਼ਾ ਭਵਿੱਖ ਵੱਲ ਦੇਖੋ। ਤੁਸੀਂ ਸਾਰੇ ਚਮਤਕਾਰ ਕਰੋਗੇ।“ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904