ਚੰਡੀਗੜ੍ਹ: ਮੋਦੀ ਸਰਕਾਰ ਦੇ ਮੰਤਰੀ ਟਵੀਟ ਕਰ-ਕਰ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝਾਉਣ 'ਚ ਜੁਟੇ ਹੋਏ ਹਨ ਪਰ ਕਿਸਾਨ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਡਟੇ ਹੋਏ ਹਨ। ਕੇਂਦਰ ਸਰਕਾਰ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਕੇਂਦਰੀ ਮੰਤਰੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝਾਉਣ ਵਿੱਚ ਅਸਫਲ ਰਹੇ ਹਨ। ਕਿਸਾਨਾਂ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੰਕੇ ਅਜੇ ਤੱਕ ਮੋਦੀ ਸਰਕਾਰ ਸਾਫ ਨਹੀਂ ਕਰ ਸਕੀ ਹੈ। ਕੇਂਦਰੀ ਮੰਤਰੀ ਰਵੀ ਪ੍ਰਸ਼ਾਦ ਮਗਰੋਂ ਹੁਣ ਪ੍ਰਕਾਸ਼ ਜਾਵਡੇਕਰ ਨੇ ਵੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।

ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰ ਕਿਹਾ, "ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਗਲ਼ਤਫੈਹਮੀ ਨਾ ਰੱਖੋ।ਪੰਜਾਬ ਦੇ ਕਿਸਾਨਾਂ ਨੇ ਪਿਛਲੇ ਸਾਲ ਨਾਲੋਂ ਵੱਧ ਝੋਨਾ ਮੰਡੀਆਂ ਵਿੱਚ ਵੇਚਿਆ ਹੈ ਤੇ ਜ਼ਿਆਦਾ MSP ਤੇ ਵੇਚਿਆ ਹੈ। MSP ਵੀ ਜ਼ਿੰਦਾ ਹੈ ਤੇ ਸਰਕਾਰੀ ਖਰੀਦ ਵੀ ਹੋ ਰਹੀ ਹੈ।"





ਜਾਵਡੇਕਰ ਤੋਂ ਪਹਿਲਾਂ ਰਵੀ ਸ਼ੰਕਰ ਪ੍ਰਸਾਦ ਨੇ ਵੀ ਕਿਸਾਨਾਂ ਨੂੰ ਖੇਤੀ ਕਾਨੂੰਨ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਟਵੀਟ ਕੀਤਾ ਸੀ। ਰਵੀ ਸ਼ੰਕਰ ਨੇ ਲਿਖਿਆ-" ਨਵੇਂ ਖੇਤੀ ਕਾਨੂੰਨ APMC ਮੰਡੀਆਂ ਨੂੰ ਖ਼ਤਮ ਨਹੀਂ ਕਰਦੇ ਹਨ।ਮੰਡੀਆਂ ਪਹਿਲਾਂ ਦੇ ਵਾਂਗ ਹੀ ਚੱਲਦੀਆਂ ਰਹਿਣਗੀਆਂ। ਨਵੇਂ ਕਾਨੂੰਨ ਨੇ ਕਿਸਾਨਾਂ ਨੂੰ ਆਪਣੀ ਫਸਲ ਕੀਤੇ ਵੀ ਵੇਚਣ ਦੀ ਆਜ਼ਾਦੀ ਦੇ ਦਿੱਤੀ ਹੈ ਜੋ ਵੀ ਕਿਸਾਨਾਂ ਨੂੰ ਵੱਧ ਪੈਸੇ ਦੇਵੇਗਾ ਫਸਲ ਖਰੀਦ ਸਕੇਗਾ ਚਾਹੇ ਮੰਡੀ ਹੋਵੇ ਜਾਂ ਮੰਡੀ ਦੇ ਬਾਹਰ"