ਮੋਦੀ ਦੀ ਮਹਿਮਾ ਲੋਕਾਂ ਤਕ ਪਹੁੰਚਾਉਣ ਵਾਲਾ ਸਖ਼ਸ਼ ਨਹੀਂ ਰਿਹਾ
ਏਬੀਪੀ ਸਾਂਝਾ | 10 Dec 2018 07:43 PM (IST)
ਪ੍ਰਧਾਨ ਮੰਤਰੀ ਦਫ਼ਤਰ ਦੇ ਸਭ ਤੋਂ ਭਰੋਸੇਮੰਦ ਲੋਕਸੰਪਰਕ ਅਧਿਕਾਰੀ ਜਗਦੀਸ਼ ਠੱਕਰ ਦਾ 72 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਠੱਕਰ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਬੀਤੇ ਸਤੰਬਰ ਮਹੀਨੇ ਤੋਂ ਉਨ੍ਹਾਂ ਦਾ ਇਲਾਜ ਦਿੱਲੀ ਦੇ ਏਮਜ਼ ਹਸਪਤਾਲ 'ਚ ਚਲ ਰਿਹਾ ਸੀ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਠੱਕਰ ਦੇ ਦੇਹਾਂਤ 'ਤੇ ਟਵੀਟ ਕਰਕੇ ਸੋਗ ਜਤਾਇਆ। ਜ਼ਿਕਰਯੋਗ ਹੈ ਕਿ ਠੱਕਰ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਕੰਮ ਕਰ ਰਹੇ ਸਨ। ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਸ ਵੇਲੇ ਵੀ ਉਹ ਮੋਦੀ ਦੇ ਨਾਲ ਸਨ ਤੇ ਸਾਲ 2014 'ਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਉਹ ਪ੍ਰਧਾਨ ਮੰਤਰੀ ਦਫ਼ਤਰ ਆ ਗਏ। ਠੱਕਰ ਨੇ ਲਗਪਗ ਤਿੰਨ ਦਹਾਕੇ ਗੁਜਰਾਤ ਦੇ ਕਰੀਬ 10 ਮੁੱਖ ਮੰਤਰੀਆਂ ਨਾਲ ਕੰਮ ਕੀਤਾ।