ਨਵੀਂ ਦਿੱਲੀ: ਦਿੱਲੀ ਏਅਰਪੋਰਟ 'ਤੇ ਹਾਂਗਕਾਂਗ ਤੋਂ ਆ ਰਹੇ ਇੱਕ 68 ਸਾਲਾ ਵਿਅਕਤੀ ਨੂੰ ਧੋਖਾਧੜੀ ਕਰਕੇ 89 ਸਾਲਾ ਬਾਪੂ ਦਾ ਭੇਸ ਅਪਣਾਉਣ ਤੇ ਫਰਜ਼ੀ ਪਾਸਪੋਰਟ ਰੱਖਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ, ਜੋ ਕਿ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਹੈ, ਨੇ ਹਾਂਗਕਾਂਗ ਵਿੱਚ ਸਥਾਈ ਨਿਵਾਸ ਆਈਡੀ ਹਾਸਲ ਕਰਨ ਲਈ ਇੱਕ ਜਾਅਲੀ ਪਾਸਪੋਰਟ ਤੇ ਜਾਅਲੀ ਨਾਂ- ਕਰਨੈਲ ਸਿੰਘ ਦੀ ਵਰਤੋਂ ਕੀਤੀ।

Continues below advertisement


ਯਾਦ ਰਹੇ 32 ਸਾਲਾ ਨੌਜਵਾਨ ਨੂੰ 81 ਸਾਲਾ ਵਿਅਕਤੀ ਦਾ ਅਪਣਾਉਣ ਲਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਚਿੱਟਾ ਰੰਗ ਕੀਤਾ ਹੋਇਆ ਸੀ ਤੇ ਐਤਵਾਰ ਨੂੰ ਉਹ ਨਿਊਯਾਰਕ ਦੀ ਉਡਾਣ ਫੜਨ ਲਈ ਵ੍ਹੀਲਚੇਅਰ 'ਤੇ ਬੈਠ ਕੇ ਹਵਾਈ ਅੱਡੇ ਪੁੱਜਾ ਸੀ। ਇਮੀਗ੍ਰੇਸ਼ਨ ਅਧਿਕਾਰੀ ਨੇ ਪੁਲਿਸ ਨੂੰ ਦੱਸਿਆ ਕਿ ਗੁਰਦੀਪ ਸਿੰਘ ਫਲਾਈਟ ਨੰਬਰ ਐਸਜੀ-32 ਨਾਲ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਿਆ। ਉਸ ਨੇ ਕਰਨੈਲ ਸਿੰਘ ਨਾਂ ਦਾ ਪਾਸਪੋਰਟ ਦਿੱਤਾ।


ਜਾਂਚ ਅਧਿਕਾਰੀ ਨੇ ਪਾਇਆ ਕਿ ਪਾਸਪੋਰਟ ‘ਤੇ ਜਨਮ ਤਰੀਕ 20 ਅਕਤੂਬਰ 1930 ਹੈ, ਜਦੋਂ ਕਿ ਵਿਅਕਤੀ ਇਸ ਤੋਂ ਛੋਟਾ ਦਿਖਾਈ ਦਿੰਦਾ ਸੀ। ਉਨ੍ਹਾਂ ਕਿਹਾ ਕਿ ਇਕ ਵਿਸਥਾਰਤ ਜਾਂਚ ਤੋਂ ਬਾਅਦ ਉਕਤ ਵਿਅਕਤੀ ਦੀ ਅਸਲ ਪਛਾਣ ਗੁਰਦੀਪ ਸਿੰਘ ਵਜੋਂ ਸਾਹਮਣੇ ਆਈ ਤੇ ਉਸ ਦੀ ਅਸਲ ਜਨਮ ਤਰੀਕ 16 ਮਾਰਚ, 1951 ਨਿਕਲੀ। ਡਿਪਟੀ ਕਮਿਸ਼ਨਰ ਪੁਲਿਸ (ਏਅਰਪੋਰਟ) ਸੰਜੇ ਭਾਟੀਆ ਨੇ ਕਿਹਾ ਕਿ ਉਸ ਦੇ ਖਿਲਾਫ ਭਾਰਤੀ ਇਮੀਗ੍ਰੇਸ਼ਨ ਵਿਭਾਗ ਨੂੰ ਧੋਖਾ ਦੇਣ ਤੇ ਨਕਲੀ ਪਾਸਪੋਰਟਾਂ ‘ਤੇ ਯਾਤਰਾ ਕਰਨ ਦੇ ਇਲਜ਼ਾਮ ਹੇਠ ਕੇਸ ਦਰਜ ਕੀਤਾ ਗਿਆ ਹੈ।