ਨੋਇਡਾ: ਰੂਸ ਤੇ ਸਿੰਗਾਪੁਰ ‘ਚ ਨੌਕਰੀ ਦਵਾਉਣ ਦੇ ਨਾਂ ‘ਤੇ ਮੱਨੁਖੀ ਤਸਕਰਾਂ ਨੇ 100 ਤੋਂ ਜ਼ਿਆਦਾ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ। ਠੱਗੀ ਦਾ ਸ਼ਿਕਾਰ ਹੋਏ 70-80 ਨੌਜਵਾਨ ਵੀਰਵਾਰ ਦੀ ਸਵੇਰ ਨੋਇਡਾ ਦੇ ਥਾਣਾ ਸੈਕਟਰ-20 ਪਹੁੰਚੇ ਜਿੱਥੇ ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ।
ਥਾਣਾ ਸੈਕਟਰ 20 ਦੇ ਮੁੱਖ ਅਧਿਕਾਰੀ ਰਾਜਵੀਰ ਸਿੰਘ ਚੌਹਾਨ ਨੇ ਕਿਹਾ ਕਿ ਡੀ-35 ਸੈਕਟਰ 2 ‘ਚ ਏਐਸਆਰ ਇੰਟਰਨੈਸ਼ਨਲ ਦੇ ਨਾਂ ‘ਤੇ ਸੂਰੀਆ ਰਾਏ ਤੇ ਉਨ੍ਹਾਂ ਦੇ ਸਾਥੀਆਂ ਨੇ ਇੱਕ ਦਫਤਰ ਖੋਲ੍ਹਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਯੂਪੀ, ਬਿਹਾਰ, ਰਾਜਸਥਾਨ ਤੇ ਹਰਿਆਣਾ ‘ਚ ਰਹਿਣ ਵਾਲੇ ਬੇਰੁਜ਼ਗਾਰਾਂ ਨੂੰ ਰੂਸ ਤੇ ਸਿੰਗਾਪੁਰ ਭੇਜਣ ਦੇ ਨਾਂ ‘ਤੇ ਫਸਾ ਲਿਆ।
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਕੰਪਨੀ ਨੇ 100 ਤੋਂ ਜ਼ਿਆਦਾ ਲੋਕਾਂ ਤੋਂ 50 ਹਜ਼ਾਰ ਰੁਪਏ ਤੋਂ ਇੱਕ ਲੱਖ ਰੁਪਏ ਵਿਦੇਸ਼ ਭੇਜਣ ਦੇ ਨਾਂ ‘ਤੇ ਲਏ। ਠੱਗਾਂ ਨੇ 21-23 ਅਗਸਤ ਤਕ ਤਿੰਨ ਸ਼ਿਫਟਾਂ ‘ਚ ਭੇਜਣ ਦਾ ਸਮਾਂ ਦਿੱਤਾ ਸੀ। ਜਦੋਂ ਉੱਥੇ ਲੋਕ ਆਪਣੀ ਟਿਕਟ ਤੇ ਪਾਸਪੋਰਟ ਲੈਣ ਪਹੁੰਚੇ ਤਾਂ ਦਫਤਰ ‘ਤੇ ਤਾਲਾ ਲੱਗਿਆ ਸੀ।
ਲੋਕਾਂ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਨ੍ਹਾਂ ਨੇ ਚੇਨਈ ਦੀ ਕਿਸੇ ਔਰਤ ਦੇ ਅਕਾਉਂਟ ‘ਚ ਪੈਸੇ ਟ੍ਰਾਂਸਫਰ ਕੀਤੇ ਸੀ। ਪੀੜਤਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਸੈਕਟਰ 20 ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ‘ਚ ਕੰਪਨੀ ‘ਚ ਕੰਮ ਕਰਨ ਵਾਲੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਵਿਦੇਸ਼ਾਂ 'ਚ ਨੌਕਰੀ ਦਾ ਝਾਂਸਾ ਦੇ 100 ਤੋਂ ਵੱਧ ਲੋਕਾਂ ਨਾਲ ਲੱਖਾਂ ਦੀ ਠੱਗੀ
ਏਬੀਪੀ ਸਾਂਝਾ
Updated at:
22 Aug 2019 04:23 PM (IST)
ਰੂਸ ਤੇ ਸਿੰਗਾਪੁਰ ‘ਚ ਨੌਕਰੀ ਦਵਾਉਣ ਦੇ ਨਾਂ ‘ਤੇ ਮੱਨੁਖੀ ਤਸਕਰਾਂ ਨੇ 100 ਤੋਂ ਜ਼ਿਆਦਾ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ। ਠੱਗੀ ਦਾ ਸ਼ਿਕਾਰ ਹੋਏ 70-80 ਨੌਜਵਾਨ ਵੀਰਵਾਰ ਦੀ ਸਵੇਰ ਨੋਇਡਾ ਦੇ ਥਾਣਾ ਸੈਕਟਰ-20 ਪਹੁੰਚੇ ਜਿੱਥੇ ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ।
- - - - - - - - - Advertisement - - - - - - - - -