ਸਰਕ੍ਰੀਕ: ਪਾਕਿਸਤਾਨ ਸੈਨਾ ਨੇ ਗੁਜਰਾਤ ਦੇ ਸਰਕ੍ਰੀਕ ਇਲਾਕੇ ‘ਚ ਲੱਗਦੀ ਸਰਹੱਦ ‘ਤੇ ਐਸਐਸਜੀ ਕਮਾਂਡੋ ਤਾਇਨਾਤ ਕਰ ਦਿੱਤੇ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਮਾਂਡੋ ਨੂੰ ਜਿਸ ਪੋਸਟ ‘ਤੇ ਤਾਇਨਾਤ ਕੀਤਾ ਗਿਆ ਹੈ, ਉਸ ਨੂੰ ਇਕਬਾਲ-ਬਾਜਵਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਜਿਹਾ ਖਦਸ਼ਾ ਹੈ ਕਿ ਐਸਐਸਜੀ ਕਮਾਂਡੋ ਇਸ ਖੇਤਰ ‘ਚ ਭਾਰਤ-ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਸਕਦੇ ਹਨ।


ਯਾਦ ਰਹੇ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਪਾਕਿਸਤਾਨੀ ਸੈਨਾ ਲਗਾਤਾਰ ਵੱਖ-ਵੱਖ ਐਲਓਸੀ ਠਿਕਾਣਿਆਂ ‘ਤੇ ਗੋਲ਼ੀਬਾਰੀ ਕਰ ਰਹੀ ਹੈ। ਇਸ ਤੋਂ ਬਾਅਦ ਭਾਰਤੀ ਸੈਨਾ ਨੂੰ ਸਰਹੱਦ ‘ਤੇ ਅਲਰਟ ਰਹਿਣ ਲਈ ਕਿਹਾ ਗਿਆ ਹੈ।

ਉਧਰ, ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਐਲਓਸੀ ‘ਤੇ ਪਾਕਿਸਤਾਨ ਵੱਲੋਂ ਮੋਟਰਰ ਹਮਲੇ ‘ਚ ਮੁਹਮੰਦ ਅਬੱਦੁਲ ਕਰੀਮ (22) ਦੀ ਮੌਤ ਹੋ ਗਈ। ਅਧਿਕਾਰੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਮ੍ਰਿਤਕ ਦੇਬਰਾਜ ਪਿੰਡ ਦਾ ਵਾਸੀ ਸੀ। ਉਹ ਮੰਗਲਵਾਰ ਨੂੰ ਹੋਏ ਹਮਲੇ ‘ਚ ਜ਼ਖ਼ਮੀ ਹੋਇਆ ਸੀ। ਉਸ ਨੂੰ ਹਸਪਤਾਲ ‘ਚ ਦਾਖਲ ਕੀਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਅਧਿਕਾਰੀਆਂ ਮੁਤਾਬਕ, ਰਾਜੌਰੀ ਜ਼ਿਲ੍ਹੇ ਦੇ ਸੁੰਦਰਬਾਨੀ ਸੈਕਟਰ ‘ਚ ਹੋਈ ਗੋਲ਼ੀਬਾਰੀ ਦਾ ਭਾਰਤੀ ਸੈਨਾ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਪਾਕਿ ਵੱਲੋਂ ਦੁਪਹਿਰ 3:45 ‘ਤੇ ਗੋਲ਼ੀਬਾਰੀ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲ਼ਾਂ ਮੰਗਲਵਾਰ ਨੂੰ ਵੀ ਪਾਕਿ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਸੀ।