ਨਵੀਂ ਦਿੱਲੀ: ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਮਾਮਲੇ ‘ਚ ਬੁੱਧਵਾਰ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ। ਕਾਂਗਰਸ ਨੇ ਇਸ ਮਾਮਲੇ ‘ਚ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਪਾਰਟੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਨੇ ਸੀਬੀਆਈ ਤੇ ਈਡੀ ਨੂੰ ਬਦਲੇ ਦੀ ਕਾਰਵਾਈ ਕਰਨ ਵਾਲੇ ਡਿਪਾਰਟਮੈਂਟ ‘ਚ ਬਦਲ ਦਿੱਤਾ ਹੈ।
ਸੁਰਜੇਵਾਲਾ ਨੇ ਕਿਹਾ, “ਚਿਦੰਬਰਮ ਦੀ ਗ੍ਰਿਫ਼ਤਾਰੀ ਦਿਨ-ਦਿਹਾੜੇ ਲੋਕਤੰਤਰ ਦਾ ਕਤਲ ਹੈ। ਚਿਦੰਬਰਮ ਤੇ ਉਨ੍ਹਾਂ ਦੇ ਬੇਟੇ ਕਾਰਤੀ ਆਈਐਨਐਕਸ ਮੀਡੀਆ ਕੇਸ ‘ਚ ਨਾ ਤਾਂ ਮੁਲਜ਼ਮ ਹਨ ਤੇ ਨਾ ਹੀ ਉਨ੍ਹਾਂ ਖਿਲਾਫ ਕੋਈ ਸਬੂਤ ਹਨ। ਸਰਕਾਰ ਬਦਲੇ ਦੀ ਭਾਵਨਾ ਨਾਲ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਤੇ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ।”
ਉਨ੍ਹਾਂ ਨੇ ਕਿਹਾ ਕਿ 40 ਸਾਲ ਤਕ ਦੇਸ਼ ਦੀ ਸੇਵਾ ਕਰਨ ਵਾਲੇ ਨੇਤਾ ਨੂੰ ਗ੍ਰਿਫ਼ਤਾਰ ਕਰ ਲਿਆ। ਏਜੰਸੀਆਂ ਕੋਲ ਉਨ੍ਹਾਂ ਖਿਲਾਫ ਕੇਸ ਚਲਾਉਣ ਲਈ ਕੋਈ ਪੱਕੇ ਸਬੂਤ ਨਹੀਂ ਹਨ। ਕਾਂਗਰਸ ਚਿਦੰਬਰਮ ਨਾਲ ਖੜ੍ਹੀ ਹੈ। ਸਾਨੂੰ ਨਿਆਂਪਾਲਿਕਾ ਤੇ ਮੀਡੀਆ ਦੇ ਇੱਕ ਤਬਕੇ ‘ਤੇ ਯਕੀਨ ਹੈ, ਜੋ ਸੱਚਾਈ ਦਿਖਾ ਸਕਦੇ ਹਨ।
ਬੀਜੇਪੀ ਨੇ ਈਡੀ ਤੇ ਸੀਬੀਆਈ ਬਣਾਏ 'ਬਦਲਾ ਲਊ ਮਹਿਕਮੇ', ਕਾਂਗਰਸ ਨੇ ਕਿਹਾ ਲੋਕਤੰਤਰ ਦਾ ਕਤਲ
ਏਬੀਪੀ ਸਾਂਝਾ
Updated at:
22 Aug 2019 12:05 PM (IST)
ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਮਾਮਲੇ ‘ਚ ਬੁੱਧਵਾਰ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ। ਕਾਂਗਰਸ ਨੇ ਇਸ ਮਾਮਲੇ ‘ਚ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ।
- - - - - - - - - Advertisement - - - - - - - - -