ਸੋਨੀਪਤ: ਹਰਿਆਣਾ ਦੇ ਸੋਨੀਪਤ ‘ਚ ਇੱਕ ਹਾਦਸੇ ‘ਚ ਕਾਲੇਜ ਦੀ ਵਿਦਿਆਰਥਣ ਦੀ ਮੌਤ ਹੋ ਗਈ। ਅਕਸਰ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਸਾਵਧਾਨੀ ਹੱਟੀ ਉੱਥੇ ਹੀ ਦੁਰਘਟਨਾ ਹੁੰਦੀ ਹੈ। ਜੀ ਹਾਂ, ਮ੍ਰਿਤਕ ਵਿਦਿਆਰਥਣ ਨੂੰ ਰੇਲਵੇ ਟ੍ਰੇਕ ਪਾਰ ਕਰਦੇ ਸਮੇਂ ਮੋਬਾਇਲ ‘ਤੇ ਗੱਲ ਕਰਨਾ ਇੰਨਾ ਮਹਿੰਗਾ ਪਿਆ ਕਿ ਉਸ ਦੀ ਜਾਨ ਹੀ ਚਲੇ ਗਈ।



ਸੋਨੀਪਤ ਦੀ ਹਿੰਦੂ ਗਰਲਸ ਕਾਲੇਜ ਤੋਂ ਵਾਪਸੀ ਦੌਰਾਨ ਵਿਦਿਆਰਥਣ ਰੇਲਵੇ ਟ੍ਰੈਲ ਪਾਰ ਕਰਦੇ ਸਮੇਂ ਫੋਨ 'ਤੇ ਗੱਲ ਕਰ ਰਹੀ ਸੀ, ਉਸੇ ਸਮੇਂ ਨੀਤੀ ਨਾਲ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪੱਛਾਣ ਨੀਤੀ ਪਿੰਡ ਬਾਘੜੂ ਵੱਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਜੀਆਰਪੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਿਸ ਤੋਂ ਬਾਅਦ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।