Parliament Monsoon Session 2023: ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਵਿਆਹਾਂ ਵਿੱਚ ਫਜ਼ੂਲ ਖਰਚੀ ਨੂੰ ਰੋਕਣ ਲਈ ਸੰਸਦ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਹੈ। ਸ਼ੁੱਕਰਵਾਰ (4 ਅਗਸਤ) ਨੂੰ ਸਦਨ 'ਚ ਪੇਸ਼ ਕੀਤੇ ਗਏ ਇਸ ਬਿੱਲ 'ਚ ਸਿਰਫ ਬਰਾਤ 'ਚ 50 ਲੋਕਾਂ ਨੂੰ ਬੁਲਾਉਣ ਵਰਗੇ ਨਿਯਮ ਲਾਗੂ ਕਰਨ ਦੀ ਗੱਲ ਕਹੀ ਗਈ ਹੈ।


ਇਸ ਬਿੱਲ ਨੂੰ ਵਿਸ਼ੇਸ਼ ਮੌਕਿਆਂ 'ਤੇ ਫਜ਼ੂਲ ਖਰਚੀ ਦੀ ਰੋਕਥਾਮ ਬਿੱਲ (Prevention of Wasteful Expenditure on Special Occasions Bill) ਦਾ ਨਾਂ ਦਿੱਤਾ ਗਿਆ ਹੈ। ਇਸ ਬਿੱਲ ਦੇ ਅਨੁਸਾਰ ਵਿਆਹ ਵਿੱਚ ਸਿਰਫ 50 ਲੋਕਾਂ ਦੀ ਬਰਾਤ ਹੋਣੀ ਚਾਹੀਦੀ ਹੈ, 10 ਤੋਂ ਵੱਧ ਪਕਵਾਨ ਨਹੀਂ ਹੋਣੇ ਚਾਹੀਦੇ ਅਤੇ ਵਿਆਹਾਂ ਵਿੱਚ 2500 ਤੋਂ ਵੱਧ ਸ਼ਗਨ ਨਹੀਂ ਦਿੱਤਾ ਜਾਣਾ ਚਾਹੀਦਾ ਹੈ।




ਇਹ ਵੀ ਪੜ੍ਹੋ: Gurdaspur News : 'ਆਪ' ਆਗੂ ਦਾ ਵਿਰੋਧ: ਪਿੰਡਾਂ 'ਚ ਖਰਾਬ ਹੋਈ ਫਸਲ ਦਾ ਮੁਆਇਨਾ ਕਰਨ ਪਹੁੰਚੇ ਸੀ ਸ਼ਮਸ਼ੇਰ ਸਿੰਘ, ਲੋਕਾਂ ਨੇ ਲਾਏ ਮੁਰਦਾਬਾਦ ਦੇ ਨਾਅਰੇ


ਕੀ ਇਹ ਇਸ ਬਿੱਲ ਦੀ ਖਾਸ ਗੱਲ?


ਸੰਸਦ 'ਚ ਪੇਸ਼ ਕੀਤਾ ਗਿਆ ਇਹ ਬਿੱਲ ਵਿਆਹ ਵਰਗੇ ਖਾਸ ਮੌਕਿਆਂ 'ਤੇ ਹੋਣ ਵਾਲੇ ਬੇਲੋੜੇ ਖਰਚਿਆਂ ਨੂੰ ਘੱਟ ਕਰਨ ਲਈ ਲਿਆਂਦਾ ਗਿਆ ਹੈ। ਇਸ ਬਿੱਲ ਵਿੱਚ ਕਈ ਵਿਵਸਥਾਵਾਂ ਹਨ। ਇਕ ਵਿਵਸਥਾ ਅਨੁਸਾਰ ਵਿਆਹ ਵਿਚ ਤੋਹਫ਼ੇ ਲੈਣ ਦੀ ਬਜਾਏ ਇਸ ਦੀ ਰਕਮ ਗਰੀਬਾਂ, ਲੋੜਵੰਦਾਂ, ਅਨਾਥਾਂ ਜਾਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਦਾਨ ਕੀਤੀ ਜਾਣੀ ਚਾਹੀਦੀ ਹੈ। ਕਾਂਗਰਸੀ ਸੰਸਦ ਮੈਂਬਰ ਨੇ ਜਨਵਰੀ 2020 'ਚ ਇਹ ਬਿੱਲ ਪੇਸ਼ ਕੀਤਾ ਸੀ।


ਸਾਂਸਦ ਨੇ ਦੱਸਿਆ ਕਿ ਇਸ ਬਿੱਲ ਨੂੰ ਲਿਆਉਣ ਦੀ ਲੋੜ ਕਿਉਂ ਪਈ?


ਸਾਂਸਦ ਨੇ ਖੁਦ ਦੱਸਿਆ ਕਿ ਵਿਆਹਾਂ 'ਤੇ ਹੋਣ ਵਾਲੇ ਖਰਚੇ ਨੂੰ ਰੋਕਣ ਲਈ ਇਹ ਬਿੱਲ ਲਿਆਉਣ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਫਿਜ਼ੂਲ ਖਰਚ ਵਾਲੇ ਵਿਆਹਾਂ ਦੇ ਸੱਭਿਆਚਾਰ ਨੂੰ ਖਤਮ ਕਰਨਾ ਹੈ, ਕਿਉਂਕਿ ਇਸ ਨਾਲ ਲੜਕੀ ਦੇ ਪਰਿਵਾਰ 'ਤੇ ਕਾਫੀ ਬੋਝ ਪੈਂਦਾ ਹੈ। ਉਨ੍ਹਾਂ ਨੇ ਕਿਹਾ, ਮੈਨੂੰ ਅਜਿਹੀਆਂ ਕਈ ਘਟਨਾਵਾਂ ਬਾਰੇ ਪਤਾ ਲੱਗਿਆ ਹੈ, ਜਿਸ ਵਿਚ ਲੋਕਾਂ ਨੂੰ ਧੀਆਂ ਦੇ ਵਿਆਹ ਲਈ ਆਪਣੀਆਂ ਜ਼ਮੀਨਾਂ, ਘਰ ਵੇਚਣੇ ਪਏ ਜਾਂ ਬੈਂਕਾਂ ਤੋਂ ਕਰਜ਼ਾ ਲੈਣਾ ਪਿਆ।


ਇਹ ਵੀ ਪੜ੍ਹੋ: Punjab News: 'ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ' ਤਹਿਤ ਫਿਰੋਜ਼ਪੁਰ ਡਿਵੀਜ਼ਨ ਦੇ 14 ਸਟੇਸ਼ਨਾਂ ਦੀ ਹੋਵੇਗੀ ਕਾਇਆ ਕਲਪ, ਖਰਚੇ ਜਾਣਗੇ ਕਰੀਬ 1100 ਕਰੋੜ ਰੁਪਏ