ਨਵੀਂ ਦਿੱਲੀ: ਸੰਸਦ ਦਾ ਮੌਨਸੂਨ ਸੈਸ਼ਨ ਅਗਲੇ ਕੁਝ ਹਫ਼ਤਿਆਂ 'ਚ ਸ਼ੁਰੂ ਹੋ ਸਕਦਾ ਹੈ। ਵੈਸੇ ਤਾਂ ਇਹ ਸੈਸ਼ਨ ਜੁਲਾਈ ਦੇ ਆਖੀਰ 'ਚ ਸ਼ੁਰੂ ਹੋ ਜਾਂਦਾ ਹੈ ਪਰ ਇਸ ਵਾਰ ਕੋਰੋਨਾਵਾਇਰਸ ਕਾਰਨ ਸੈਸ਼ਨ 'ਚ ਦੇਰੀ ਹੋ ਗਈ ਹੈ। ਹੁਣ ਸੈਸ਼ਨ ਨੂੰ ਬੁਲਾਉਣ ਲਈ ਸਾਰੇ ਇੰਤਜ਼ਾਮ ਤਕਰੀਬਨ ਆਖਰੀ ਪੜਾਅ 'ਤੇ ਪਹੁੰਚ ਚੁੱਕੇ ਹਨ।
ਇਹ ਧਿਆਨ ਵਿੱਚ ਰੱਖਦੇ ਹੋਏ ਕਿ ਇਹ ਸੈਸ਼ਨ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੋ ਸਕੇ, ਇਸ ਲਈ, ਲੋਕ ਸਭਾ ਤੇ ਰਾਜ ਸਭਾ ਸਕੱਤਰੇਤ ਵਿੱਚ ਸੈਸ਼ਨ ਚਲਾਉਣ ਲਈ ਲਗਪਗ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ। ਰਾਜ ਸਭਾ ਦੇ ਚੈਂਬਰ ਦੇ ਅੰਦਰ 4 ਵੱਡੀਆਂ ਸਕ੍ਰੀਨਾਂ ਤੇ 4 ਵੱਖ-ਵੱਖ ਗੈਲਰੀਆਂ ਵਿੱਚ 6 ਛੋਟੀਆਂ ਸਕ੍ਰੀਨਾਂ ਲਾਉਣ ਦਾ ਕੰਮ ਇੱਕੋ ਸਮੇਂ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸੰਸਦ ਦੇ ਦੋਨੋਂ ਹਾਊਸ ਜੋੜੇ ਜਾ ਰਹੇ ਹਨ। ਇਹ ਇਤਿਹਾਸ 'ਚ ਪਹਿਲਾ ਮੌਕਾ ਹੈ ਜਦੋਂ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਇਹ ਸਾਰੇ ਇੰਤਜ਼ਾਮ ਸੋਸ਼ਲ ਡਿਸਟੈਸਿੰਗ ਨੂੰ ਧਿਆਨ 'ਚ ਰੱਖਦੇ ਹੋਏ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਸ਼ਰਮਨਾਕ! ਨਾਬਾਲਗ ਨਾਲ ਬਲਾਤਕਾਰ ਕਰ ਕੀਤਾ ਕਤਲ, ਹੱਤਿਆ ਮਗਰੋਂ ਮਾਸੂਮ ਦੀਆਂ ਅੱਖਾਂ ਵੀ ਭੰਨ੍ਹੀਆਂ
ਸਾਂਸਦਾਂ ਨੂੰ ਬਿਠਾਉਣ ਲਈ ਇਸ ਤਰ੍ਹਾਂ ਕੀਤਾ ਗਿਆ ਇੰਤਜ਼ਾਮ
60 ਮੈਂਬਰਾਂ ਨੂੰ ਚੈਂਬਰ ਵਿੱਚ ਤੇ 51 ਮੈਂਬਰਾਂ ਨੂੰ ਰਾਜ ਸਭਾ ਗੈਲਰੀ ਵਿੱਚ ਬਿਠਾਇਆ ਜਾਵੇਗਾ ਜਦੋਂਕਿ ਬਾਕੀ 132 ਮੈਂਬਰ ਲੋਕ ਸਭਾ ਚੈਂਬਰ ਵਿੱਚ ਬਿਰਾਜਮਾਨ ਹੋਣਗੇ।
ਇਹ ਵੀ ਪੜ੍ਹੋ: MS Dhoni Retirement: ਨਹੀਂ ਹੋਵੇਗਾ ਕੋਈ ਦੂਜਾ ਧੋਨੀ! ਜਾਣੋ ਸਭ ਤੋਂ ਕਾਮਯਾਬ ਕਪਤਾਨ ਦੇ ਸ਼ਾਨਦਾਰ ਰਿਕਾਰਡ
ਸਿਰਫ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਵੱਡੇ ਚਿਹਰਿਆਂ ਨੂੰ ਸਦਨ ਘਰ ਅੰਦਰ ਜਗ੍ਹਾ
ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੂੰ ਰਾਜ ਸਭਾ ਦੇ ਚੈਂਬਰ ਤੇ ਗੈਲਰੀ ਵਿਚ ਜਗ੍ਹਾ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਵਾਧੂ ਮੈਂਬਰਾਂ ਨੂੰ ਲੋਕ ਸਭਾ ਚੈਂਬਰ ਵਿਚ ਬਿਠਾਇਆ ਜਾਵੇਗਾ। ਰਾਜ ਸਭਾ ਵਿਚ ਸਦਨ ਦੇ ਨੇਤਾ, ਵਿਰੋਧੀ ਧਿਰ ਦੇ ਨੇਤਾ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੀ ਸੀਟ ਤੈਅ ਕੀਤੀ ਗਈ ਹੈ।
ਇਸ ਕੜੀ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਐਚ.ਡੀ. ਦੇਵਗੌੜਾ, ਰਾਮ ਵਿਲਾਸ ਪਾਸਵਾਨ ਤੇ ਰਾਮਦਾਸ ਅਠਾਵਲੇ ਦੀਆਂ ਸੀਟਾਂ ਵੀ ਪੱਕੀਆਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ, ਸੱਤਾਧਾਰੀ ਪਾਰਟੀ ਨਾਲ ਜੁੜੇ ਕੇਂਦਰੀ ਮੰਤਰੀਆਂ ਦੀਆਂ ਸੀਟਾਂ ਦਾ ਫੈਸਲਾ ਸੱਤਾਧਾਰੀ ਪਾਰਟੀ ਦੀਆਂ ਸੀਟਾਂ ਦੀ ਥਾਂ 'ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਰਿਸ਼ਵਤ ਲੈਂਦੇ ਤਹਿਸੀਲਦਾਰ ਕਾਬੂ, 1 ਕਰੋੜ ਤੋਂ ਵੱਧ ਰਕਮ ਦੀ ਗਿਣਤੀ ਲਈ ਮੰਗਵਾਉਣੀ ਪਈ ਮਸ਼ੀਨ