ਨਵੀਂ ਦਿੱਲੀ: ਜੂਨ ਤੋਂ ਸਤੰਬਰ ਤਕ ਚੱਲਣ ਵਾਲੇ ਮਾਨਸੂਨ ਸੀਜ਼ਨ ਦੇ ਦੋ ਮਹੀਨੇ ਬੀਤ ਚੁੱਕੇ ਹਨ। ਅੱਧਾ ਮਾਨਸੂਨ ਲੰਘ ਜਾਣ ਮਗਰੋਂ ਹਾਲਾਤ ਇਹ ਹਨ ਕਿ ਦੇਸ਼ 'ਚ ਕਈ ਥਾਈਂ ਜਲਥਲ ਹੋ ਗਈ ਤੇ ਕਈ ਥਾਈਂ ਮੀਂਹ ਦਾ ਤਰਸੇਵਾਂ ਹੈ।


ਦਰਅਸਲ ਦੇਸ਼ ਦੇ ਕਈ ਸੂਬਿਆਂ 'ਚ ਹੜ੍ਹਾਂ ਦੀ ਦਸਤਕ ਹੈ ਤੇ ਕਈ ਥਾਵਾਂ 'ਤੇ ਮੀਂਹ ਮੰਗਿਆ ਜਾ ਰਿਹਾ ਹੈ। ਹਾਲਾਂਕਿ ਮਾਨਸੂਨ ਦੇ ਪਹਿਲੇ ਦੋ ਮਹੀਨੇ ਪਹਿਲੀ ਜੂਨ ਤੋਂ 31 ਜੁਲਾਈ ਤਕ ਦੇਸ਼ 'ਚ ਆਮ ਬਾਰਸ਼ ਦਰਜ ਹੋਈ ਹੈ।


ਇਨ੍ਹਾਂ ਦੋ ਮਹੀਨਿਆਂ 'ਚ ਆਮ ਤੌਰ 'ਤੇ ਬਾਰਸ਼ ਦਾ ਅੰਕੜਾ 452 ਮਿਲੀਮੀਟਰ ਹੈ। ਪਰ ਇਨ੍ਹਾਂ ਦੋ ਮਹੀਨਿਆਂ ਦੌਰਾਨ ਹੀ 453.3 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ। ਉੱਤਰ ਪ੍ਰਦੇਸ਼ 'ਚ ਦੋ ਮਹੀਨਿਆਂ 'ਚ ਪੂਰੀ ਬਾਰਸ਼ ਹੋਈ ਪਰ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ 'ਚ ਮੀਂਹ ਦੀ ਉਡੀਕ ਹੈ।


ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਬਾਕੀ ਦੋ ਮਹੀਨਿਆਂ 'ਚ ਚੰਗੀ ਬਾਰਸ਼ ਦੇ ਸੰਕੇਤ ਹਨ। ਅਗਸਤ ਤੇ ਸਤੰਬਰ 'ਚ ਕੁੱਲ ਬਾਰਸ਼ ਦੇ ਮੁਕਾਬਲੇ 104 ਫੀਸਦ ਹੋ ਸਕਦੀ ਹੈ।


ਕੈਪਟਨ ਪਹਿਲੀ ਵਾਰ ਕੇਜਰੀਵਾਲ ਨੂੰ ਬੋਲੇ ਇੰਨਾ ਖਰਵਾ, ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਤੀ ਇਹ ਨਸੀਹਤ

ਕੈਪਟਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਅਧਿਕਾਰੀ, ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਨੇ ਕੀਤਾ ਖ਼ੁਲਾਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ