ਪਾਕਿਸਤਾਨੀ ਚੈਨਲ 'ਤੇ ਲਹਿਰਾਇਆ ਭਾਰਤੀ ਝੰਡਾ, ਹੈਕ ਹੋਣ 'ਤੇ ਇੱਕ ਮਿੰਟ ਤੱਕ ਚੱਲਿਆ ਸੁਤੰਤਰਤਾ ਦਿਵਸ ਦਾ ਸੰਦੇਸ਼
ਏਬੀਪੀ ਸਾਂਝਾ | 03 Aug 2020 09:29 AM (IST)
ਪਾਕਿਸਤਾਨ ਦੇ ਪ੍ਰਮੁੱਖ ਨਿਊਜ਼ ਚੈਨਲਾਂ 'ਚੋਂ ਇਕ ਡੌਨ ਟੀਵੀ 'ਤੇ ਭਾਰਤ ਦੇ 74 ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਇਕ ਵਧਾਈ ਸੰਦੇਸ਼ ਦਿੱਤਾ ਗਿਆ ਹੈ।
ਨਵੀਂ ਦਿੱਲੀ: ਭਾਰਤ ਇਸ ਸਾਲ 15 ਅਗਸਤ ਨੂੰ ਆਪਣਾ 74 ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ। ਉਥੇ ਹੀ ਪਾਕਿਸਤਾਨ ਦੇ ਪ੍ਰਮੁੱਖ ਨਿਊਜ਼ ਚੈਨਲਾਂ 'ਚੋਂ ਇਕ ਡੌਨ ਟੀਵੀ 'ਤੇ ਭਾਰਤ ਦੇ 74 ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਇਕ ਵਧਾਈ ਸੰਦੇਸ਼ ਦਿੱਤਾ ਗਿਆ ਹੈ। ਪਾਕਿਸਤਾਨ ਦੇ ਨਿਊਜ਼ ਚੈਨਲ ਨੂੰ ਬੀਤੇ ਐਤਵਾਰ ਸ਼ਾਮ ਨੂੰ ਅਣਪਛਾਤੇ ਧੋਖੇਬਾਜ਼ਾਂ ਨੇ ਕਥਿਤ ਤੌਰ 'ਤੇ ਹੈਕ ਕਰ ਲਿਆ ਸੀ। ਜਿਸ ਤੋਂ ਬਾਅਦ ਤਿਰੰਗਾ ਚੈਨਲ ਦੀ ਸਕ੍ਰੀਨ 'ਤੇ ਕਰੀਬ 1 ਮਿੰਟ ਤੱਕ ਲਹਿਰਾਉਂਦਾ ਰਿਹਾ,ਨਾਲ ਹੀ ਆਜ਼ਾਦੀ ਦਿਵਸ ਦੀ ਵਧਾਈ ਦਾ ਸੰਦੇਸ਼ ਵੀ ਦਿੱਤਾ ਗਿਆ। ਦਰਅਸਲ ਕਈ ਮੀਡੀਆ ਰਿਪੋਰਟਾਂ ਅਨੁਸਾਰ ਚੈਨਲ ਦੇ ਹੈਕ ਹੋਣ ਤੋਂ ਤੁਰੰਤ ਬਾਅਦ ਇੱਕ ਇਸ਼ਤਿਹਾਰ ਸਕ੍ਰੀਨ 'ਤੇ ਚੱਲ ਰਿਹਾ ਸੀ, ਜਿਸ ਦੇ ਹੇਠਾਂ ਲਿਖਿਆ 'ਹੈਪੀ ਇੰਡੀਪੈਂਡੈਂਸ ਡੇਅ' ਦੇ ਸੰਦੇਸ਼ ਨਾਲ ਹਵਾ ਵਿੱਚ ਸ਼ਾਨਦਾਰ ਉਡ ਰਹੇ ਭਾਰਤੀ ਰਾਸ਼ਟਰੀ ਝੰਡੇ ਦੀ ਤਸਵੀਰ ਨਾਲ ਓਵਰਲੈਪ ਕਰਾਰ ਦਿੱਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਡਾਨ ਨਿਊਜ਼ ਅਚਾਨਕ ਭਾਰਤੀ ਝੰਡੇ ਅਤੇ 'ਹੈਪੀ ਇੰਡੀਪੈਂਡੈਂਸ ਡੇਅ' ਦੇ ਪ੍ਰਸਾਰਣ ਦੀ ਜਾਂਚ ਕਰ ਰਿਹਾ ਹੈ। ਇਸ ਦੌਰਾਨ ਘਟਨਾ ਦੇ ਕਈ ਵੀਡੀਓ ਅਤੇ ਸਕਰੀਨ ਸ਼ਾਟ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਵਾਇਰਲ ਹੋ ਗਏ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ