Monu Manesar Arrested: ਮੋਨੂੰ ਮਾਨੇਸਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਬਜਰੰਗ ਦਲ ਦੇ ਮੋਨੂੰ ਮਾਨੇਸਰ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ਵਿਚ ਲੈਣ ਤੋਂ ਬਾਅਦ ਅਧਿਕਾਰਤ ਤੌਰ 'ਤੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਨੂਹ 'ਚ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਏਡੀਜੀ ਲਾਅ ਐਂਡ ਆਰਡਰ ਮਮਤਾ ਸਿੰਘ ਮੁਤਾਬਕ ਅਗਸਤ ਮਹੀਨੇ ਵਿੱਚ ਮੋਨੂੰ ਮਾਨੇਸਰ ਨੇ ਸੋਸ਼ਲ ਮੀਡੀਆ ਉੱਤੇ ਭੜਕਾਊ ਪੋਸਟ ਪਾਈ ਸੀ। ਨੂਹ ਪੁਲਿਸ ਨੇ ਇਸ ਮਾਮਲੇ 'ਚ ਮੋਨੂੰ ਮਾਨੇਸਰ ਨੂੰ ਗ੍ਰਿਫਤਾਰ ਕਰ ਲਿਆ ਹੈ।


ਗਊ ਰੱਖਿਅਕ ਮੋਨੂੰ ਮਾਨੇਸਰ ਨੂੰ ਪੁਲਿਸ ਨੇ ਮੰਗਲਵਾਰ ਨੂੰ ਹਿਰਾਸਤ 'ਚ ਲੈ ਲਿਆ ਸੀ, ਜਿਸ ਖਿਲਾਫ ਰਾਜਸਥਾਨ ਪੁਲਿਸ ਨੇ ਬੀਤੀ ਫਰਵਰੀ 'ਚ ਦੋ ਮੁਸਲਿਮ ਵਿਅਕਤੀਆਂ ਦੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਕੁਝ ਲੋਕਾਂ ਨੇ ਉਸ 'ਤੇ ਨੂਹ 'ਚ ਹਿੰਸਾ ਲਈ ਭੀੜ ਨੂੰ ਭੜਕਾਉਣ ਦਾ ਵੀ ਦੋਸ਼ ਲਗਾਇਆ ਸੀ।






ਇਹ ਵੀ ਪੜ੍ਹੋ: Gurpatwant Pannu Challange: ਖਾਲਿਸਤਾਨੀਆਂ ਦੀ ਮੁੜ ਭਾਰਤ ਨੂੰ ਖੁੱਲ੍ਹੀ ਚੁਣੌਤੀ! ਪੀਐਮ ਮੋਦੀ ਨੂੰ ਧਮਕੀ, ਕੈਨੇਡਾ 'ਚ ਦੂਤਾਵਾਸ ਨੂੰ ਬੰਦ ਕਰਨ ਦੀ ਚੇਤਾਵਨੀ


ਇੱਕ ਵੀਡੀਓ ਵਿੱਚ ਕਥਿਤ ਤੌਰ 'ਤੇ ਚਿੱਟੇ ਕੱਪੜੇ ਪਾਏ ਹੋਏ ਵਿਅਕਤੀਆਂ ਵਲੋਂ ਉਸ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਮਾਨੇਸਰ ਦਾ ਅਸਲੀ ਨਾਂ ਮੋਹਿਤ ਯਾਦਵ ਹੈ। ਨੂਹ 'ਚ 31 ਜੁਲਾਈ ਦੀ ਹਿੰਸਾ ਤੋਂ ਪਹਿਲਾਂ ਮਾਨੇਸਰ (30) ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਉਸ ਨੇ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ 'ਚ ਹਿੱਸਾ ਲੈਣ ਦੀ ਗੱਲ ਕਹੀ ਸੀ ਅਤੇ ਲੋਕਾਂ ਨੂੰ ਇਸ 'ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਸੀ।


ਹਰਿਆਣਾ ਦੇ ਨੂਹ 'ਚ VHP ਦੀ ਅਗਵਾਈ ਵਾਲੀ ਯਾਤਰਾ 'ਤੇ ਭੀੜ ਨੇ ਹਮਲਾ ਕਰ ਦਿੱਤਾ ਸੀ। ਇਸ ਹਿੰਸਾ ਵਿੱਚ ਨੂਹ ਅਤੇ ਗੁਰੂਗ੍ਰਾਮ ਦੇ ਛੇ ਲੋਕ ਮਾਰੇ ਗਏ ਸਨ। ਨੂਹ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਕਈ ਦਿਨਾਂ ਤੱਕ ਤਣਾਅ ਰਿਹਾ ਸੀ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਸਨ ਅਤੇ ਮੋਬਾਈਲ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਸੀ।


ਇਹ ਵੀ ਪੜ੍ਹੋ: Monu Manesar Detained: ਆਖਰ ਪੁਲਿਸ ਦੇ ਅੜਿੱਕੇ ਆਇਆ ਮੋਨੂੰ ਮਾਨੇਸਰ! ਨਾਸਿਰ-ਜੁਨੈਦ ਕਤਲ ਮਗਰੋਂ ਐਲਾਨਿਆ ਗਿਆ ਸੀ ਭਗੌੜਾ