Sidhu Moose Wala: ਅੰਤਰ-ਰਾਜੀ ਹਥਿਆਰਾਂ ਦੀ ਸਪਲਾਈ ਅਤੇ 25,000 ਰੁਪਏ ਦਾ ਇਨਾਮ ਰੱਖਣ ਦੇ ਦੋਸ਼ੀ ਰਿਜ਼ਵਾਨ ਅੰਸਾਰੀ ਨੂੰ ਜਦੋਂ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਤਾਂ ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਰਜਾ ਸਥਿਤ ਉਸ ਦੇ ਘਰ 'ਚ ਭਾਰੀ ਜਸ਼ਨ ਮਨਾਇਆ ਗਿਆ। ਇਸ ਦੌਰਾਨ ਆਤਿਸ਼ਬਾਜੀ ਅਤੇ ਡੀ.ਜੇ ਵਜਾਏ ਗਏ  ਜਿਸ ਦਾ ਵੀਡੀਓ ਵਾਇਰਲ ਹੋ ਗਿਆ।  ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਦੋਸ਼ੀ ਨੂੰ ਉਸਦੇ ਲੜਕੇ ਸਮੇਤ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ 7 ਨਾਜਾਇਜ਼ ਪਿਸਤੌਲ ਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ।






 


ਜਾਣਕਾਰੀ ਮੁਤਾਬਕ ਰਿਜ਼ਵਾਨ ਨੂੰ ਵੀਰਵਾਰ ਦੇਰ ਸ਼ਾਮ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਹ ਆਪਣੇ ਘਰ ਪਹੁੰਚ ਕੇ ਜਸ਼ਨ ਮਨਾ ਰਿਹਾ ਸੀ। ਰਿਜ਼ਵਾਨ 'ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਚ ਵਰਤੇ ਗਏ ਹਥਿਆਰਾਂ ਦੀ ਸਪਲਾਈ ਕਰਨ ਦਾ ਵੀ ਦੋਸ਼ ਸੀ। ਇਸ ਤੋਂ ਪਹਿਲਾਂ ਐਨਆਈਏ ਦੀ ਟੀਮ ਨੇ ਰਿਜ਼ਵਾਨ ਦੇ ਘਰ ਵੀ ਛਾਪਾ ਮਾਰਿਆ ਸੀ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੀ ਉਸ ਦੀ ਭਾਲ ਕਰ ਰਹੀ ਸੀ।



ਇਨ੍ਹਾਂ ਦੋਸ਼ਾਂ ਤਹਿਤ ਉਸ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਦੀ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ। ਵੀਰਵਾਰ ਨੂੰ ਜਦੋਂ ਉਹ ਖੁਰਜਾ ਸਥਿਤ ਆਪਣੇ ਘਰ ਪਹੁੰਚਿਆ ਤਾਂ ਉਥੇ ਭਾਰੀ ਆਤਿਸ਼ਬਾਜ਼ੀ ਕੀਤੀ ਗਈ ਤੇ ਹਵਾਈ ਫਾਇਰਿੰਗ ਵੀ ਕੀਤੀ ਗਈ ਜਿਸ ਕਾਰਨ ਡਰ ਦਾ ਮਾਹੌਲ ਬਣ ਗਿਆ। ਸ਼ੁੱਕਰਵਾਰ ਨੂੰ ਜਦੋਂ ਇਸ ਦਾ ਵੀਡੀਓ ਵਾਇਰਲ ਹੋਇਆ ਤਾਂ ਬੁਲੰਦਸ਼ਹਿਰ ਦੀ ਖੁਰਜਾ ਪੁਲਿਸ ਚੌਕਸ ਹੋ ਗਈ।


ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਜਦੋਂ ਥਾਣਾ ਖੁਰਜਾ ਦੇਹਤ ਅਤੇ ਖੁਰਜਾ ਨਗਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਤਾਂ ਉਹ ਘਰੋਂ ਫਰਾਰ ਹੋ ਗਿਆ। ਫਿਰ, ਇੱਕ ਸੂਹ ਦੇ ਅਧਾਰ 'ਤੇ, ਪੁਲਿਸ ਨੇ ਰਿਜ਼ਵਾਨ ਨੂੰ ਉਸਦੇ ਪੁੱਤਰ ਅਦਨਾਨ ਸਮੇਤ ਇੱਕ ਕਾਰ ਵਿੱਚ ਫਰਾਰ ਹੁੰਦੇ ਹੋਏ ਗ੍ਰਿਫਤਾਰ ਕਰ ਲਿਆ।






ਬੁਲੰਦਸ਼ਹਿਰ ਦਿਹਤ ਜ਼ਿਲੇ ਦੇ ਵਧੀਕ ਪੁਲਸ ਸੁਪਰਡੈਂਟ ਰੋਹਿਤ ਮਿਸ਼ਰਾ ਨੇ ਦੱਸਿਆ ਕਿ ਖੁਰਜਾ ਨਗਰ ਥਾਣਾ ਖੇਤਰ ਦੇ ਖੁਰਜਾ ਸ਼ਹਿਰ ਦੇ ਰਹਿਣ ਵਾਲੇ ਰਿਜ਼ਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੇ ਨਾਲ ਉਸ ਦੇ ਬੇਟੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ 26 ਦਸੰਬਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਦੋਵਾਂ ਕੋਲੋਂ ਨਾਜਾਇਜ਼ ਪਿਸਤੌਲ, ਪਿਸਤੌਲ ਅਤੇ ਕਾਰ ਵੀ ਬਰਾਮਦ ਹੋਈ ਹੈ।