ਨਵੀਂ ਦਿੱਲੀ: ਕੇਰਲਾ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਵੈਕਸੀਨ (Corona Vaccine) ਲਵਾਉਣ ਤੋਂ ਬਾਅਦ ਵੀ ਕਰੋਨਾ ਹੋ ਗਿਆ ਹੈ। ਤਾਜ਼ਾ ਕੇਸ (Corona Cases) ਸਾਹਮਣੇ ਆਉਂਦਿਆਂ ਹੀ ਕੇਂਦਰ ਤੇ ਰਾਜ ਸਰਕਾਰਾਂ (Central and State Government) ਦੀ ਨੀਂਦ ਉੱਡ ਗਈ ਹੈ। ਕੇਂਦਰ ਸਰਕਾਰ ਨੇ ਕੇਰਲਾ ਨੂੰ ਕਿਹਾ ਹੈ ਕਿ ਉਹ ਅਜਿਹੇ ਸਾਰੇ ਕੇਸਾਂ ਨੂੰ ਜੀਨੋਮ ਸੀਕੁਐਂਸਿੰਗ ਲਈ ਭੇਜਣ। ਇਸ ਦੇ ਨਾਲ ਹੀ ਸਰਕਾਰਾਂ ਮੁੜ ਸਖਤੀ ਕਰਨ ਬਾਰੇ ਵਿਚਾਰਾਂ ਕਰਨ ਲੱਗੀਆਂ ਹਨ।


ਦੱਸ ਦਈਏ ਕਿ ਕੇਰਲਾ ’ਚ ਕੋਵਿਡ-19 ਤੋਂ ਬਚਾਅ ਦੇ ਟੀਕੇ ਲਵਾ ਚੁੱਕੇ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਕਰੋਨਾ ਹੋਣ ਦੀ ਰਿਪੋਰਟ ਮਿਲੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਲਾਗ ਲੱਗਣ ਦੇ ਕੇਸਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੇ ਕੇਰਲਾ ਨੂੰ ਕਿਹਾ ਹੈ ਕਿ ਉਹ ਅਜਿਹੇ ਸਾਰੇ ਕੇਸਾਂ ਨੂੰ ਜੀਨੋਮ ਸੀਕੁਐਂਸਿੰਗ ਲਈ ਭੇਜਣ।


ਸੂਤਰਾਂ ਮੁਤਾਬਕ ਇਹ ਵੱਡੀ ਫਿਕਰ ਵਾਲੀ ਗੱਲ ਹੈ ਕਿਉਂਕਿ ਲੋਕਾਂ ’ਚ ਵੈਕਸੀਨ ਲੱਗੇ ਹੋਣ ਕਾਰਨ ਇਮਿਊਨਿਟੀ ਪੈਦਾ ਹੋ ਚੁੱਕੀ ਸੀ ਪਰ ਫਿਰ ਵੀ ਉਹ ਕਰੋਨਾ ਤੋਂ ਪੀੜਤ ਹੋ ਗਏ ਯਾਨੀ ਕਰੋਨਾ ਨੇ ਆਪਣਾ ਰੂਪ ਬਦਲ ਲਿਆ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੇਰਲਾ ’ਚ ਇਹ ਕਹਿਰ ਵਾਇਰਸ ਦੀ ਡੈਲਟਾ ਕਿਸਮ ਨੇ ਢਾਹਿਆ ਹੈ ਜਾਂ ਕੋਈ ਹੋਰ ਕਿਸਮ ਹੈ।


ਰੋਨਾ ਦੇ ਤਾਜ਼ਾ ਮਾਮਲੇ ਸਭ ਤੋਂ ਜ਼ਿਆਦਾ ਪਠਾਨਮਥਿੱਟਾ ਜ਼ਿਲ੍ਹੇ ਤੋਂ ਮਿਲੇ ਹਨ। ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਉਣ ਵਾਲੇ 14,974 ਵਿਅਕਤੀ ਲਾਗ ਤੋਂ ਪੀੜਤ ਹੋਏ ਹਨ ਜਦਕਿ ਦੂਜਾ ਟੀਕਾ ਲੱਗਣ ਮਗਰੋਂ 5,042 ਵਿਅਕਤੀਆਂ ਨੂੰ ਕਰੋਨਾ ਹੋਇਆ। ਸੂਤਰਾਂ ਨੇ ਕਿਹਾ ਕਿ ਕੇਰਲਾ ਦੇ ਕੁਝ ਜ਼ਿਲ੍ਹਿਆਂ ’ਚ ਲੋਕਾਂ ਨੂੰ ਦੁਬਾਰਾ ਤੋਂ ਕਰੋਨਾ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ।


ਇਹ ਵੀ ਪੜ੍ਹੋ: Wamiqa Gabbi ਦਾ ਤਲਵਾਰਬਾਜ਼ੀ ਹੁਨਰ ਵੇਖ ਫੈਨਸ ਹੋਏ ਹੈਰਾਨ, ਕੀ ਕੁਝ ਵੱਡਾ ਕਰਨ ਦੀ ਤਿਆਰੀ 'ਚ ਐਕਟਰਸ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904