ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਵਿਚਕਾਰ ਹੜ੍ਹਾਂ ਅਤੇ ਮੀਂਹ ਨੇ ਹਫੜਾ-ਦਫੜੀ ਮਚਾ ਦਿੱਤੀ ਹੈ। ਕੋਰੋਨਾ ਦੌਰਾਨ ਹੋਈ ਬਾਰਸ਼ ਦੀਆਂ ਘਟਨਾਵਾਂ ਨੇ ਪ੍ਰਸ਼ਾਸਨ ਨੂੰ ਦੋਹਰੀ ਚੁਣੌਤੀ ਦਿੱਤੀ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਦੇਸ਼ ਭਰ ਵਿੱਚ ਹੜ੍ਹ ਰਾਹਤ ਕਾਰਜਾਂ ਲਈ ਐਨਡੀਆਰਐਫ ਨੇ 90 ਤੋਂ ਵੱਧ ਟੀਮਾਂ ਤਾਇਨਾਤ ਕੀਤੀਆਂ ਹਨ। ਕੋਰੋਨਾ ਕਰਕੇ ਇਹ ਟੀਮਾਂ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਸੈਨੇਟਾਈਜ਼ ਦਾ ਵਾ ਖਾਸ ਦੇਖਭਾਲ ਰੱਖ ਰਹੀਆਂ ਹਨ।

ਆਸਾਮ ਵਿਚ ਕੋਲੋਨਾ ਵਿਚਾਲੇ ਹੜ੍ਹ ਕਾਰਨ ਸਥਿਤੀ ਗੰਭੀਰ:

ਦੱਸ ਦਈਏ ਕਿ ਕੋਰੋਨਵਾਇਰਸ ਵਿੱਚ ਹੜ੍ਹ ਆਉਣ ਕਾਰਨ ਅਸਾਮ ਵਿੱਚ ਸਥਿਤੀ ਗੰਭੀਰ ਹੈ। ਹਾਲਾਂਕਿ ਇੱਥੋਂ ਦੇ ਕੁਝ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਪਾਣੀ ਘੱਟ ਗਿਆ ਹੈ। ਸ਼ੁੱਕਰਵਾਰ ਨੂੰ ਇੱਥੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਅੰਕੜਿਆਂ ਮੁਤਾਬਕ 20 ਜ਼ਿਲ੍ਹਿਆਂ ਦੇ 13.3 ਲੱਖ ਲੋਕ ਪ੍ਰਭਾਵਿਤ ਹੋਏ ਹਨ। ਵੀਰਵਾਰ ਨੂੰ 22 ਜ਼ਿਲ੍ਹੇ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਸੀ।

ਮੁੰਬਈ ਵਿੱਚ ਬਹੁਤ ਭਾਰੀ ਬਾਰਸ਼ ਦੇ ਅਨੁਮਾਨ:

ਇਸ ਦੌਰਾਨ ਮੁੰਬਈ ਵਿੱਚ ਭਾਰੀ ਬਾਰਸ਼ ਹੋਈ ਹੈ। ਭਾਰਤ ਮੌਸਮ ਵਿਭਾਗ ਨੇ ਰੁੱਕ-ਰੁੱਕ ਕੇ ਦਰਮਿਆਨੀ ਤੋਂ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਨੇ ਅੱਜ ਵੀ ਭਾਰੀ ਭਾਰੀ ਬਾਰਸ਼ ਹੋਣ ਦਾ ਡਰ ਜ਼ਾਹਰ ਕੀਤਾ ਹੈ।

ਬਿਹਾਰ ‘ਚ ਬਿਜਲੀ ਡਿੱਗਣ ਕਾਰਨ 8 ਲੋਕਾਂ ਦੀ ਮੌਤ:

ਬਿਹਾਰ ਵਿੱਚ ਬਿਜਲੀ ਡਿੱਗਣ ਕਾਰਨ ਘੱਟੋ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਸੂਬੇ ਵਿੱਚ ਪਿਛਲੇ ਇੱਕ ਹਫਤੇ ਵਿੱਚ ਬਿਜਲੀ ਡਿੱਗਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904