ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ ਨੂੰ ਕਰੀਬ 3.35 ਵਜੇ ਬੈਰਕ ਤੋਂ ਬਾਹਰ ਕੱਢਿਆ ਗਿਆ। ਮਾਂ ਨੂੰ ਵੇਖ ਕੇ ਰਾਮ ਰਹੀਮ ਦੀਆਂ ਅੱਖਾਂ 'ਚ ਅੱਥਰੂ ਆ ਗਏ। ਉਹ ਆਪਣੀ ਮਾਂ ਨੂੰ ਗਲ਼ੇ ਮਿਲਣਾ ਚਾਹੁੰਦਾ ਸੀ ਪਰ ਜੇਲ੍ਹ 'ਚ ਸ਼ੀਸ਼ੇ ਦੀ ਕੰਧ ਕਾਰਨ ਇਹ ਨਹੀਂ ਹੋ ਸਕਿਆ। ਰਾਮ ਰਹੀਮ ਨੇ ਕਰੀਬ 20 ਮਿੰਟ ਤਕ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਪਰ ਇਸ ਦੌਰਾਨ ਦੋਨਾਂ ਦਰਮਿਆਨ ਬਹੁਤ ਘੱਟ ਗੱਲਬਾਤ ਹੋਈ।
ਦੱਸਿਆ ਜਾਂਦਾ ਹੈ ਕਿ ਦੋਨੋਂ ਮਾਂ-ਬੇਟੇ ਇਕ ਦੂਜੇ ਨੂੰ ਦੇਖ ਕੇ ਰੋਂਦੇ ਰਹੇ। ਕਰੀਬ 4.02 ਵਜੇ ਨਸੀਬ ਕੌਰ ਅੱਥਰੂ ਪੂੰਝਦੀ ਹੋਈ ਜੇਲ੍ਹ ਤੋਂ ਬਾਹਰ ਨਿਕਲੀ ਅਤੇ ਉਹ ਗੱਡੀ ਵਿਚ ਬੈਠ ਕੇ ਹਿਸਾਰ ਵੱਲ ਰਵਾਨਾ ਹੋ ਗਈ। ਸੁਰੱਖਿਆ ਏਜੰਸੀਆਂ ਇਸ ਦੌਰਾਨ ਪੂਰੀ ਤਰ੍ਹਾਂ ਅਲਰਟ ਰਹੀਆਂ।
82 ਸਾਲਾ ਨਸੀਬ ਕੌਰ ਵੀਰਵਾਰ ਦੁਪਹਿਰ ਕਰੀਬ 3.10 ਵਜੇ ਕਾਰ 'ਚ ਸਵਾਰ ਹੋ ਕੇ ਰੋਹਤਕ ਪਹੁੰਚੀ। ਜੇਲ੍ਹ ਤੋਂ ਕਰੀਬ 200 ਮੀਟਰ ਦੂਰ ਬੈਰੀਕੇਟਸ 'ਤੇ ਪੂਰੀ ਜਾਣਕਾਰੀ ਲੈਣ ਦੇ ਬਾਅਦ ਨਸੀਬ ਕੌਰ ਦੀ ਕਾਰ ਨੂੰ ਮੁੱਖ ਗੇਟ ਦੇ ਨਜ਼ਦੀਕ ਤਕ ਲਿਜਾਂਦਾ ਗਿਆ। ਉਹ ਨਾ ਤਾਂ ਸਹੀ ਢੰਗ ਨਾਲ ਚੱਲ ਪਾ ਰਹੀ ਸੀ ਅਤੇ ਨਾ ਹੀ ਆਪਣੇ ਸਹਾਰੇ ਖੜ੍ਹੀ ਹੋ ਪਾ ਰਹੀ ਸੀ।
ਦੱਸਣਯੋਗ ਹੈ ਕਿ ਗੁਰਮੀਤ ਨੇ ਜੇਲ੍ਹ ਪ੍ਰਸ਼ਾਸਨ ਨੂੰ 10 ਲੋਕਾਂ ਦੇ ਨਾਵਾਂ ਦੀ ਸੂਚੀ ਦਿੱਤੀ ਸੀ ਪਰ ਹਾਲੇ ਤਕ ਕੋਈ ਉਸ ਨੂੰ ਮਿਲਣ ਨਹੀਂ ਪਹੁੰਚਿਆ ਸੀ।