ਨਵੀਂ ਦਿੱਲੀ: ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਕਿਸਤਾਨ ਵਿੱਚ ਹਿੱਲਜੁਲ ਜਾਰੀ ਹੈ। ਪਾਕਿਸਤਾਨ ਹੁਣ ਆਏ ਦਿਨ ਕੁਝ ਨਾ ਕੁਝ ਕਰ ਰਿਹਾ ਹੈ। ਖ਼ਬਰਾਂ ਹਨ ਕਿ ਪਾਕਿਸਤਾਨ ਦੀ ਫੌਜ ਐਲਓਸੀ ਵੱਲ ਵਧ ਰਹੀ ਹੈ। ਲੱਦਾਖ ਦੇ ਸਾਹਮਣੇ ਆਪਣੇ ਏਅਰਬੇਸ ‘ਤੇ ਉਸ ਨੇ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕਰ ਦਿੱਤਾ ਹੈ। ਇਸ ਨੂੰ ਲੈ ਕੇ ਭਾਰਤੀ ਥਲ ਸੈਨਾ ਪ੍ਰਧਾਨ ਬਿਪਿਨ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਨੇ ਕਿਹਾ, “ਜੇਕਰ ਉਹ ਐਲਓਸੀ ਨੂੰ ਐਕਟਿਵ ਕਰਨਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ। ਸਾਵਧਾਨੀ ਦੇ ਤੌਰ ‘ਤੇ ਹਰ ਕੋਈ ਤਾਇਨਾਤੀ ਕਰਦਾ ਹੈ, ਅਸੀਂ ਇਸ ਬਾਰੇ ਵਧੇਰੇ ਚਿੰਤਾ ਨਹੀਂ ਕਰਨਾ ਚਾਹੁੰਦੇ। ਰਾਵਤ ਨੇ ਕਿਹਾ, ਜਿੱਥੇ ਤਕ ਸੈਨਾ ਤੇ ਹੋਰ ਸੇਵਾਵਾਂ ਦਾ ਸਵਾਲ ਹੈ ਤਾਂ ਸਾਨੂੰ ਹਮੇਸ਼ਾ ਤਿਆਰ ਰਹਿਣਾ ਹੋਵੇਗਾ।”
ਧਾਰਾ 370 ਦੇ ਹਟਣ ਤੋਂ ਬਾਅਦ ਸੈਨਾ ਮੁਖੀ ਬਿਪਨ ਰਾਵਤ ਨੇ ਕਿਹਾ ਸਾਡੇ ਰਿਸ਼ਤੇ 70-80 ਦੇ ਦਹਾਕੇ ਦੀ ਤਰ੍ਹਾਂ ਹੀ ਹਨ। ਅਸੀਂ ਉਨ੍ਹਾਂ ਨਾਲ ਬਿਨਾ ਬੰਦੂਕ ਤੋਂ ਮਿਲਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਬਗੈਰ ਬੰਦੂਕ ਹੀ ਮਿਲਦੇ ਰਹਾਂਗੇ। ਕਸ਼ਮੀਰੀ ਲੋਕਾਂ ਨਾਲ ਸਾਡੀ ਗੱਲਬਾਤ ਪਹਿਲਾਂ ਦੀ ਤਰ੍ਹਾਂ ਹੀ ਨਾਰਮਲ ਹੈ।
ਪਾਕਿਸਤਾਨ ਨੇ ਸਰਹੱਦ 'ਤੇ ਭੇਜੇ ਜੰਗੀ ਜਹਾਜ਼, ਭਾਰਤੀ ਫੌਜ ਦਾ ਤਿੱਖਾ ਜਵਾਬ
ਏਬੀਪੀ ਸਾਂਝਾ
Updated at:
13 Aug 2019 05:11 PM (IST)
ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਕਿਸਤਾਨ ਵਿੱਚ ਹਿੱਲਜੁਲ ਜਾਰੀ ਹੈ। ਪਾਕਿਸਤਾਨ ਹੁਣ ਆਏ ਦਿਨ ਕੁਝ ਨਾ ਕੁਝ ਕਰ ਰਿਹਾ ਹੈ। ਖ਼ਬਰਾਂ ਹਨ ਕਿ ਪਾਕਿਸਤਾਨ ਦੀ ਫੌਜ ਐਲਓਸੀ ਵੱਲ ਵਧ ਰਹੀ ਹੈ।
- - - - - - - - - Advertisement - - - - - - - - -