ਨਵੀਂ ਦਿੱਲੀ: ਦਿੱਲੀ ਨੂੰ ਪ੍ਰਦੂਸ਼ਣ ਦੀ ਚਾਦਰ ਨੇ ਇੱਕ ਵਾਰ ਫੇਰ ਢੱਕ ਲਿਆ ਹੈ। ਇੱਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਹਰਿਆਣਾ ਤੇ ਪੰਜਾਬ ‘ਚ ਸੜਨ ਵਾਲੀ ਪਰਾਲੀ ਨੂੰ ਦਿੱਲੀ ਦੇ ਪ੍ਰਦੂਸ਼ਣ ਦਾ ਵੱਡਾ ਕਾਰਨ ਮੰਨਦੇ ਹਨ, ਉਧਰ ਹੀ ਉਨ੍ਹਾਂ ਦੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਸਪਸ਼ਟ ਕਹਿ ਦਿੱਤਾ ਹੈ ਕਿ ਪਰਾਲੀ ਤਾਂ ਸੜੇਗੀ ਹੀ।


ਭਗਵੰਤ ਮਾਨ ਨੇ ਕਿਹਾ, “ਪੰਜਾਬ ਦੀ ਮਿੱਟੀ ਇੰਨੀ ਉਪਜਾਊ ਹੈ ਕਿ ਅਸੀਂ ਬਾਜਰੇ ਦੀ ਬਿਜਾਈ ਕਰਾਂਗੇ, ਮੱਕੀ ਦੀ ਬਿਜਾਈ ਕਰਾਂਗੇ, ਅਸੀਂ ਸੂਰਜਮੁਖੀ ਬੀਜਾਂਗੇ, ਅਸੀਂ ਦਾਲਾਂ ਬੀਜਾਂਗੇ, ਪਰ ਕਿੱਥੇ ਵੇਚਾਂਗੇ? ਉਸ ਦਾ ਐਮਐਸਪੀ ਉੱਥੇ ਨਹੀਂ ਹੈ।” ਭਗਵੰਤ ਮਾਨ ਨੇ ਦੱਸਿਆ ਕਿ ਮੱਕੀ ਦੀ ਖੇਤੀ ਕੀਤੀ ਜਾ ਸਕਦੀ ਹੈ, ਇਹ ਇੱਕ ਏਕੜ ਝੋਨੇ ਦੇ ਬਰਾਬਰ ਹੁੰਦੀ ਹੈ। ਇਸ ਦੀ ਕੀਮਤ 'ਚ ਜੋ ਗੈਪ ਹੈ, ਕਿਸਾਨਾਂ ਨੂੰ ਉਸ ਦਾ ਮੁਆਵਜ਼ਾ ਦਿਓ। ਅਸੀਂ ਉਨ੍ਹਾਂ ਫਸਲਾਂ ਦੀ ਬਿਜਾਈ ਸ਼ੁਰੂ ਕਰਾਂਗੇ, ਫਿਰ ਪਰਾਲੀ ਨਹੀਂ ਸੜੇਗੀ"

ਮਾਨ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਕਿਸਾਨੀ ਨੂੰ ਮਸ਼ੀਨਾਂ ਦਿਓ, ਜਿਸ ਨਾਲ ਪਰਾਲੀ ਦਾ ਖ਼ਾਤਮਾ ਹੋ ਜਾਵੇਗਾ। ਚੀਨ ਪਰਾਲੀ ਤੋਂ ਬਿਜਲੀ ਬਣਾ ਰਿਹਾ ਹੈ, ਅਸੀਂ ਪਰਾਲੀ ਨੂੰ ਸਾੜ ਰਹੇ ਹਾਂ। ਜੇ ਪਰਾਲੀ ਨੂੰ ਰੋਕਣਾ ਹੈ, ਤਾਂ ਬੁਨਿਆਦੀ ਢਾਂਚੇ ਦਾ ਪ੍ਰਬੰਧ ਕਰਨਾ ਪਏਗਾ। ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੈਸੇ ਨਹੀਂ ਦਿੱਤੇ।

ਮਾਨ ਦਾ ਕਹਿਣਾ ਹੈ ਕਿ ਹਰਿਆਣਾ 'ਚ ਵੀ ਪਰਾਲੀ ਸਾੜਨ ਦਾ ਕੰਮ ਬੰਦ ਨਹੀਂ ਹੋਇਆ। ਹਰਿਆਣੇ ਜਾ ਕੇ ਵੇਖੋ, ਮੈਂ ਹਰਿਆਣੇ ਵਿੱਚੋਂ ਆਇਆ ਹਾਂ। ਜੇ ਤੁਸੀਂ ਇਸ ਦਾ ਮੁਆਵਜ਼ਾ ਦੇਣ ਲਈ ਪ੍ਰਬੰਧ ਕਰਦੇ ਹੋ, ਤਾਂ ਪਰਾਲੀ ਸਾੜਨਾ ਬੰਦ ਹੋ ਜਾਵੇਗੀ, ਨਹੀਂ ਤਾਂ ਸਾਨੂੰ ਇਸ ਨੂੰ ਬੀਜਣ ਲਈ ਕਿਉਂ ਕਹਿੰਦੇ ਹਨ?