ਭੁਪਾਲ: ਗਣਤੰਤਰ ਦਿਵਸ ਮੌਕੇ ਮੱਧ ਪ੍ਰਦੇਸ਼ ਦੀ ਮੰਤਰੀ ਇਮਰਤੀ ਦੇਵੀ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੰਤਰੀ ਸਾਹਿਬਾ ਆਪਣਾ ਭਾਸ਼ਣ ਵੀ ਪੂਰਾ ਨਹੀਂ ਪੜ੍ਹ ਸਕੀ ਅਤੇ ਉਨ੍ਹਾਂ ਆਪਣੀ ਥਾਂ 'ਤੇ ਜ਼ਿਲ੍ਹਾ ਕਲੈਕਟਰ ਨੂੰ ਭਾਸ਼ਣ ਪੜ੍ਹਨ ਲਈ ਕਿਹਾ।

ਸੂਬੇ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ ਗਵਾਲੀਅਰ ਵਿੱਚ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਝੰਡਾ ਲਹਿਰਾਉਣ ਪਹੁੰਚੀ ਸੀ। ਸਮਾਗਮ ਵਿੱਚ ਜਦ ਉਨ੍ਹਾਂ ਨੂੰ ਭਾਸ਼ਣ ਦੇਣ ਵਿੱਚ ਦਿੱਕਤ ਆ ਰਹੀ ਸੀ ਤੇ ਠੀਕ ਢੰਗ ਨਾਲ ਨਹੀਂ ਸੀ ਪੜ੍ਹਿਆ ਜਾ ਰਿਹਾ। ਆਖ਼ਰ ਉਨ੍ਹਾਂ ਕਹਿ ਦਿੱਤਾ ਕਿ ਅੱਗੇ ਦਾ ਭਾਸ਼ਣ ਕਲੈਕਟਰ ਸਾਬ੍ਹ ਪੜ੍ਹਨਗੇ।

ਬਾਅਦ ਵਿੱਚ ਇਮਰਤੀ ਦੇਵੀ ਨੂੰ ਮੀਡੀਆ ਨੇ ਸਵਾਲ ਕੀਤੇ ਤਾਂ ਉਨ੍ਹਾਂ ਬੀਮਾਰ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਦਿਨੀਂ ਬਿਮਾਰ ਸੀ, ਤੁਸੀਂ ਡਾਕਟਰ ਤੋਂ ਪੁੱਛ ਲਓ, ਪਰ ਇਹ ਠੀਕ ਹੈ ਕਿ ਕਲੈਕਟਰ ਨੇ ਭਾਸ਼ਣ ਨੂੰ ਠੀਕ ਢੰਗ ਨਾਲ ਪੜ੍ਹਿਆ। 10ਵੀਂ ਇਮਰਤੀ ਦੇਵੀ ਦਾ ਸਿਆਸੀ ਕਰੀਅਰ ਕਾਫੀ ਲੰਮਾ ਹੈ ਅਤੇ ਉਹ ਕਈ ਕਮੇਟੀਆਂ ਦੇ ਮੈਂਬਰ ਤੇ ਕਾਂਗਰਸ ਦੇ ਵੀ ਕਈ ਅਹੁਦਿਆਂ 'ਤੇ ਰਹਿ ਚੁੱਕੇ ਹਨ। ਸਾਲ 2008 ਦੌਰਾਨ ਉਹ ਲਾਈਬ੍ਰੇਰੀ ਕਮੇਟੀ ਤੇ 2011 ਤੋਂ 2014 ਤਕ ਮਹਿਲਾ ਤੇ ਬਾਲ ਭਲਾਈ ਕਮੇਟੀ ਦੀ ਮੈਂਬਰ ਵੀ ਸਨ। ਇਸ ਦੇ ਨਾਲ ਹੀ ਉਹ ਦਲਿਤਾਂ ਦੇ ਹਿੱਤਾਂ ਦੀ ਰਾਖੀ ਲਈ ਬਣੇ ਸੰਘ ਵਿੱਚ ਵੀ ਸਰਗਰਮ ਰਹੀ।

ਦੇਖੋ ਵੀਡੀਓ: