ਧੀ ਜੀਵਾ ਨਾਲ ਧੋਨੀ ਲੈ ਰਹੇ ਬਰਫਬਾਰੀ ਦੇ ਨਜ਼ਾਰੇ, ਵੇਖੋ ਵੀਡੀਓ
ਏਬੀਪੀ ਸਾਂਝਾ | 08 Jan 2020 01:31 PM (IST)
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਪਰਿਵਾਰ ਨਾਲ ਮਸੂਰੀ 'ਚ ਛੁੱਟੀਆਂ ਮਨਾਉਂਦੇ ਦਿਖਾਈ ਦਿੱਤੇ।
ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਪਰਿਵਾਰ ਨਾਲ ਮਸੂਰੀ 'ਚ ਛੁੱਟੀਆਂ ਮਨਾਉਂਦੇ ਦਿਖਾਈ ਦਿੱਤੇ। ਇਸ ਸਮੇਂ ਉਨ੍ਹਾਂ ਆਪਣੀ ਪਛਾਣ ਲੁਕਾਉਣ ਲਈ ਆਪਣਾ ਚਿਹਰਾ ਢੱਕਿਆ ਹੋਇਆ ਸੀ। ਉਹ ਅੱਜਕੱਲ੍ਹ ਆਪਣੇ ਪਰਿਵਾਰ ਨਾਲ ਦੇਸ਼ ਦੇ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਦਾ ਆਨੰਦ ਲੈ ਰਹੇ ਹਨ। ਧੋਨੀ ਤੇ ਉਸ ਦੀ ਬੇਟੀ ਜੀਵਾ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਹੈ। ਇਸ 'ਚ ਧੋਨੀ ਬਰਫ਼ ਵਿਚਕਾਰ ਜੀਵਾ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਇਸ ਦੀ ਵੀਡੀਓ ਬਣਾਉਂਦੇ ਹੋਏ ਕੁਮੈਂਟਰੀ ਕਰ ਰਹੀ ਹੈ। ਜੀਵਾ, ਧੋਨੀ ਦੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਹੋਰ ਤਸਵੀਰਾਂ ਤੇ ਵੀਡਿਓ ਪੋਸਟ ਕੀਤੀਆਂ ਗਈਆਂ ਹਨ, ਜਦਕਿ ਧੋਨੀ ਤੇ ਜੀਵਾ ਨਾਲ ਮਸਤੀ ਕਰਦੇ ਹੋਏ ਲਿਖਿਆ ਹੈ ਕਿ ਪਾਪਾ ਨਾਲ ਮੇਰਾ ਬਰਫ਼ਬਾਰੀ ਦਾ ਪਹਿਲਾ ਤਜ਼ਰਬਾ।