ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਉਂਟ ਐਵਰੈਸਟ ਦੀ ਉਚਾਈ ਨੂੰ ਹੁਣ ਨਵੋਂ ਸਿਰੇ ਤੋਂ ਮਾਪੀ ਗਈ ਹੈ। ਨੇਪਾਲ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਾਉਂਟ ਐਵਰੈਸਟ ਦੀ ਉਚਾਈ 8848. 86 ਮੀਟਰ ਹੋਵੇਗੀ। ਪਹਿਲਾਂ, ਮਾਉਂਟ ਐਵਰੈਸਟ ਦੀ ਉਚਾਈ 8848 ਮੀਟਰ ਮੰਨੀ ਜਾਂਦੀ ਸੀ। ਪਰ ਹੁਣ ਚੀਨ ਅਤੇ ਨੇਪਾਲ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਸੁਧਾਰੀ ਉਚਾਈ 8848.86 ਹੋ ਗਈ ਹੈ।

ਦੱਸ ਦਈਏ ਕਿ ਦੋਵਾਂ ਦੇਸ਼ਾਂ ਨੇ 13 ਅਕਤੂਬਰ 2019 ਨੂੰ ਮਾਉਂਟ ਐਵਰੈਸਟ ਦੇ ਉਚਾਈ ਸਬੰਧੀ ਇੱਕ ਸਰਵੇਖਣ ਦਾ ਐਲਾਨ ਕੀਤਾ ਸੀ ਕਿਉਂਕਿ ਉਨ੍ਹਾਂ ਦੇ ਪੈਮਾਨੇ ਵਿੱਚ ਕੁਝ ਮਤਭੇਦ ਸੀ। ਚੀਨ ਦਾ ਮੰਨਣਾ ਸੀ ਕਿ ਮਾਉਂਟ ਐਵਰੈਸਟ 29,0 17 ਫੁੱਟ ਦੀ ਉੱਚਾਈ 'ਤੇ ਹੈ, ਜਦੋਂ ਕਿ ਨੇਪਾਲ ਦੀ ਰਾਏ 29,028 ਫੁੱਟ 'ਤੇ ਥੋੜੀ ਉੱਚੀ ਸੀ।

Ind vs Aus: ਆਸਟਰੇਲੀਆ ਨੇ ਭਾਰਤ ਖਿਲਾਫ ਰੱਖਿਆ 187 ਦੌੜਾਂ ਦਾ ਟੀਚਾ

ਸਮਝੌਤੇ ਦੇ ਤਹਿਤ, ਚੀਨ ਅਤੇ ਨੇਪਾਲ ਨੇ ਸਾਂਝੇ ਤੌਰ 'ਤੇ ਝੁੰਮਲੰਗਮਾ ਅਤੇ ਸਾਗਰਮਾਥਾ ਦੀ ਉਚਾਈ ਦਾ ਐਲਾਨ ਕਰਨ ਦਾ ਐਲਾਨ ਕੀਤਾ ਸੀ। ਉਚਾਈ ਦੇ ਮੁੱਦੇ 'ਤੇ ਰਾਏ ਬਣਾਉਣ ਲਈ ਮੁੜ ਉਚਾਈ ਨੂੰ ਪ੍ਰਭਾਸ਼ਿਤ ਕਰਨ ਬਾਰੇ ਗੱਲਾਂ ਕੀਤੀਆਂ ਸੀ।

ਨੇਪਾਲ ਦੇ ਸਰਵੇਖਣ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ ਨਰਸਿਮਹਾ ਰਾਜਭੰਡਾਰੀ ਨੇ ਐਲਾਨ ਕੀਤਾ, "ਅਸੀਂ ਮੰਗਲਵਾਰ ਨੂੰ ਇੱਕ ਨਵੀਂ ਉਚਾਈ ਲਈ ਇੱਕ ਸਮਾਗਮ ਦੀ ਮੇਜ਼ਬਾਨੀ ਕਰਾਂਗੇ।" 2015 ਦੇ ਭੂਚਾਲ ਤੋਂ ਬਾਅਦ ਨੇਪਾਲ ਨੇ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਦੀ ਉਚਾਈ ਨੂੰ ਮਾਪਣ ਲਈ ਇੱਕ ਮੁਹਿੰਮ ਚਲਾਈ। ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਭੂਚਾਲ ਦੇ ਪ੍ਰਭਾਵ ਕਾਰਨ ਮਾਉਟ ਐਵਰੈਸਟ ਦੀ ਅਸਲ ਉਚਾਈ 8,848 ਨਹੀਂ ਹੋ ਸਕਦੀ। 2019 ਵਿੱਚ ਨੇਪਾਲ ਅਤੇ ਚੀਨ ਸਾਂਝੇ ਤੌਰ ਤੇ ਉਚਾਈ ਦਾ ਐਲਾਨ ਕਰਨ ਲਈ ਸਹਿਮਤੀ ਜਤਾਈ ਸੀ।

Breaking | ਅਮਿਤ ਸ਼ਾਹ ਦੀ ਅੱਜ ਸ਼ਾਮ ਨੂੰ ਕਿਸਾਨਾਂ ਨਾਲ ਮੁਲਾਕਾਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904