Mukesh Ambani House : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦਾ ਘਰ ਮੁੰਬਈ ਦੇ ਅਲਟਾਮਾਉਂਟ ਰੋਡ 'ਤੇ ਹੈ। ਇਹ ਏਸ਼ੀਆ ਦਾ ਸਭ ਤੋਂ ਮਹਿੰਗਾ ਰੋਡ ਵੀ ਹੈ, ਜਿਸ ਨੂੰ ‘Billionaires Row ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਦੁਨੀਆ ਦੀ 10ਵੀਂ ਸਭ ਤੋਂ ਮਹਿੰਗੀ ਸੜਕ ਵੀ ਹੈ। ਮੁਕੇਸ਼ ਅੰਬਾਨੀ ਦਾ ਘਰ ਐਂਟੀਲੀਆ ਏਸ਼ੀਆ ਦਾ ਸਭ ਤੋਂ ਮਹਿੰਗਾ ਘਰ ਹੈ। ਇਸ ਦੇ ਨਾਲ ਹੀ ਇਸ ਦੇ ਆਲੇ-ਦੁਆਲੇ ਕਈ ਅਰਬਪਤੀਆਂ ਦਾ ਨਿਵਾਸ ਹੈ। ਆਓ ਜਾਣਦੇ ਹਾਂ ਮੁਕੇਸ਼ ਅੰਬਾਨੀ ਦੇ ਗੁਆਂਢ 'ਚ ਕੌਣ ਲੋਕ ਰਹਿੰਦੇ ਹਨ।

 

ਮੋਤੀਲਾਲ ਓਸਵਾਲ

 

ਮੁਕੇਸ਼ ਅੰਬਾਨੀ ਦੇ ਗੁਆਂਢੀਆਂ ਦੀ ਸੂਚੀ ਵਿੱਚ ਸਭ ਤੋਂ ਪਹਿਲਾਂ ਨਾਮ ਓਸਵਾਲ ਪਰਿਵਾਰ ਦਾ ਆਉਂਦਾ ਹੈ। ਮੋਤੀਲਾਲ ਓਸਵਾਲ ਸਾਲ 2020 ਵਿੱਚ '33 ਸਾਊਥ ਦੇ 13ਵੇਂ ਅਤੇ 17ਵੇਂ 'ਤੇ ਘਰ ਖਰੀਦ ਰਹੇ ਹਨ। ਮਾਰਚ 2022 ਦੀ ਰਿਪੋਰਟ ਦੇ ਅਨੁਸਾਰ ਮੋਤੀਲਾਲ ਓਸਵਾਲ ਦੀ ਕੁੱਲ ਜਾਇਦਾਦ 4242.11 ਕਰੋੜ ਰੁਪਏ ਹੈ।


 

ਨਟਰਾ ਚੰਦਰਸ਼ੇਖਰਨ


ਜਨਟਾਟਾ ਗਰੁੱਪ ਦੇ ਟਾਟਾ ਸੰਨਜ਼ ਕੰਪਨੀ ਦੇ ਚੇਅਰਮੈਨ ਹੈ, ਜਿਸ ਨੇ ਟਾਟਾ ਸਮੂਹ ਦੀਆਂ ਕਈ ਕੰਪਨੀਆਂ ਵਿੱਚ ਸੀਈਓ ਅਤੇ ਨਿਰਦੇਸ਼ਕ ਵਜੋਂ ਰਹਿ ਚੁੱਕੇ ਹਨ। ਪਿਛਲੇ ਪੰਜ ਸਾਲਾਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿਣ ਤੋਂ ਬਾਅਦ ਉਸਨੇ 2020 ਵਿੱਚ ਉਸੇ ਘਰ ਦੀ 11ਵੀਂ ਅਤੇ 12ਵੀਂ ਮੰਜ਼ਿਲ 'ਤੇ ਇੱਕ ਡੁਪਲੈਕਸ 98 ਕਰੋੜ ਰੁਪਏ ਵਿੱਚ ਖਰੀਦਿਆ ਸੀ।  ਇਹ ਭਾਰਤ ਦੇ ਸਭ ਤੋਂ ਵੱਧ ਚਾਰਜ ਕਰਨ ਵਾਲੇ ਸੀ.ਈ.ਓ. ਹੈ ,ਜਿਸ 109 ਕਰੋੜ ਰੁਪਏ ਕਮਾਈ ਹੈ। 

 

ਹਰਸ਼ ਜੈਨ ਦੀ ਜਾਇਦਾਦ

 

ਡ੍ਰੀਮ 11 ਦੇ ਸੰਸਥਾਪਕ ਹਰਸ਼ ਜੈਨ ਦੀ ਪਤਨੀ ਰਚਨਾ ਜੈਨ ਨੇ ਮੁਕੇਸ਼ ਅੰਬਾਨੀ ਦੇ ਘਰ ਦੇ ਨਾਲ ਵਾਲਾ ਘਰ 72 ਕਰੋੜ 'ਚ ਖਰੀਦਿਆ ਹੈ। ਹਰਸ਼ ਜੈਨ ਦੀ ਕੁੱਲ ਜਾਇਦਾਦ 847.8 ਕਰੋੜ ਰੁਪਏ ਤੋਂ ਵੱਧ ਹੈ।

 

ਯੈੱਸ ਬੈਂਕ ਦੇ ਸੰਸਥਾਪਕ

 

ਰਾਣਾ ਕਪੂਰ ਨੇ 2013 'ਚ ਮੁੰਬਈ ਦੇ ਇਸ ਪਾਸ਼ ਇਲਾਕੇ 'ਚ 128 ਕਰੋੜ ਰੁਪਏ 'ਚ ਇਕ ਲਗਜ਼ਰੀ ਘਰ ਖਰੀਦਿਆ ਸੀ। ਇਸ ਇਮਾਰਤ ਦਾ ਨਾਂ ਖੁਰਸ਼ੀਦਾਬਾਦ ਹੈ, ਜਿਸ ਦੀ ਮੌਜੂਦਾ ਕੀਮਤ 150 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 43 ਅਰਬ ਰੁਪਏ ਹੈ।


ਸੱਜਣ ਜਿੰਦਲ ਗਰੁੱਪ ਦੇ ਮਾਲਕ 


JSW ਐਨਰਜੀ ਦੇ ਸੀਈਓ ਪ੍ਰਸ਼ਾਂਤ ਜੈਨ ਨੇ ਪਿਛਲੇ ਸਾਲ ਇਸ ਖੇਤਰ ਵਿੱਚ 45 ਕਰੋੜ ਰੁਪਏ ਵਿੱਚ ਇੱਕ ਘਰ ਖਰੀਦਿਆ ਸੀ। ਇਕ ਰਿਪੋਰਟ 'ਚ ਉਨ੍ਹਾਂ ਦੀ ਕੁੱਲ ਜਾਇਦਾਦ 450 ਕਰੋੜ ਰੁਪਏ ਦੱਸੀ ਗਈ ਹੈ।