ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਦੁਨੀਆਂ ਦੇ ਅਮੀਰਾਂ ਦੀ ਸੂਚੀ 'ਚ ਸਿਖਰਲੇ 10 ਤੋਂ ਬਾਹਰ ਹੋ ਗਏ ਹਨ। ਉੱਥੇ ਹੀ ਇਸ ਸਾਲ ਸਭ ਤੋਂ ਜ਼ਿਆਦਾ ਦੌਲਤ ਏਲਨ ਮਸਕ ਦੀ ਵਧੀ ਹੈ ਤੇ ਉਹ ਦੂਜੇ ਨੰਬਰ 'ਤੇ ਹੈ। ਬਲੂਮਬਰਗ ਬਿਲੇਨਿਅਰ ਇੰਡੈਕਸ ਦੇ ਤਾਜ਼ਾ ਅੰਕੜਿਆਂ ਮੁਤਾਬਕ ਮੁਕੇਸ਼ ਅੰਬਾਨੀ ਆਪਣੀ ਕੁੱਲ 5.72 ਲੱਖ ਕਰੋੜ ਰੁਪਏ ਦੀ ਦੌਲਤ ਦੇ ਨਾਲ ਸੂਚੀ 'ਚ 11ਵੇਂ ਨੰਬਰ 'ਤੇ ਖਿਸਕ ਗਏ ਹਨ।
ਫਾਇਨੈਂਸ਼ੀਅਲ ਐਕਸਪ੍ਰੈਸ ਦੇ ਮੁਤਾਬਕ ਕੋਵਿਡ-19 ਮਹਾਮਾਰੀ ਤੋਂ ਬਾਅਦ ਵੀ ਇਸ ਸਾਲ ਮੁਕੇਸ਼ ਅੰਬਾਨੀ ਦੀ ਗ੍ਰੋਥ ਨਹੀਂ ਰੁਕੀ ਹੈ। ਉਹ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਛੇਵੇਂ ਨੰਬਰ 'ਤੇ ਆ ਗਏ ਸਨ ਪਰ ਸਤੰਬਰ ਤੋਂ ਬਾਅਦ ਤੋਂ ਆਰਆਈਐਲ ਦੇ ਸ਼ੇਅਰਾਂ 'ਚ ਗਿਰਾਵਟ ਆਈ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਰੈਕਿੰਗ ਡਿੱਗੀ ਹੈ। ਹਾਲਾਂਕਿ ਉਨ੍ਹਾਂ ਦੀ ਦੌਲਤ 'ਚ ਜ਼ਿਆਦਾ ਬਦਲਾਅ ਨਹੀਂ ਹੋਇਆ।
ਆਈਆਈਐਲ ਦਾ ਸ਼ੇਅਰ ਸਤੰਬਰ 'ਚ 2,369.35 ਰੁਪਏ 'ਤੇ ਪਹੁੰਚ ਗਿਆ ਸੀ ਜੋ ਰਿਕਾਰਡ ਹਾਈ ਸੀ। ਉਸ ਤੋਂ ਬਾਅਦ ਹੁਣ ਤਕ ਸ਼ੇਅਰ ਕਰੀਬ 19 ਫੀਸਦ ਹੇਠਾਂ ਡਿੱਗ ਕੇ 1998.10 ਰੁਪਏ ਦੇ ਭਾਅ 'ਤੇ ਆ ਗਿਆ। ਹਾਲਾਂਕਿ ਇਸ ਦੌਰਾਨ ਮੁਕੇਸ਼ ਅੰਬਾਨੀ ਦੀ ਦੌਲਤ ਸਥਿਰ ਹੀ ਰਹੀ ਹੈ।
ਕਮਾਈ ਦੇ ਲਿਹਾਜ਼ ਨਾਲ ਮੁਕੇਸ਼ ਅੰਬਾਨੀ ਲਈ ਇਹ ਸਾਲ ਚੰਗਾ ਹੀ ਰਿਹਾ ਹੈ। ਕੋਰੋਨਾ ਸੰਕਟ ਦੇ ਬਾਵਜੂਦ ਵੀ ਉਨ੍ਹਾਂ ਦੀ ਦੌਲਤ ਵਧੀ ਹੈ। 2020 'ਚ ਉਨ੍ਹਾਂ ਦੀ ਦੌਲਤ 'ਚ 1770 ਕਰੋੜ ਡਾਲਰ 1.32 ਲੱਖ ਕਰੋੜ ਰੁਪਏ ਦਾ ਇਜ਼ਾਫਾ ਹੋਇਆ। ਉਨ੍ਹਾਂ ਦੀ ਕੁੱਲ ਦੌਲਤ 7,630 ਕਰੋੜ ਡਾਲਰ ਯਾਨੀ 5.72 ਲੱਖ ਕਰੋੜ ਰੁਪਏ ਹੋ ਗਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ