ਮੁੰਬਈ: ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਨੂੰ ਮੁਫ਼ਤ ਸੇਵਾ ਦੀ ਮਿਆਦ 31 ਮਾਰਚ, 2017 ਤੱਕ ਵਧਾ ਦਿੱਤੀ ਹੈ। ਪਹਿਲਾਂ ਜੀਓ ਨੇ ਮੁਫ਼ਤ ਇੰਟਰਨੈੱਟ ਤੇ ਕਾਲਿੰਗ ਦੀ ਸੁਵਿਧਾ ਆਪਣੇ ਗਾਹਕਾਂ ਨੂੰ 31 ਦਸੰਬਰ, 2016 ਤੱਕ ਦਿੱਤੀ ਹੋਈ ਸੀ।
ਪ੍ਰੈੱਸ ਕਾਨਫ਼ਰੰਸ ਦੌਰਾਨ ਕੰਪਨੀ ਦੇ ਮਾਲਕ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਨਾਲ 5 ਕਰੋੜ ਗਾਹਕਾਂ ਦੇ ਜੁੜਨ ਉੱਤੇ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਆਖਿਆ ਕਿ ਇਸ ਨਾਲ ਕੰਪਨੀ ਨਵੇਂ ਮੁਕਾਮ ਉੱਤੇ ਪਹੁੰਚ ਗਈ ਹੈ। ਕੰਪਨੀ ਨੇ ਇਸ ਨੂੰ ਹੈਪੀ ਨਿਊ ਈਅਰ ਦਾ ਤੋਹਫ਼ਾ ਦਿੱਤਾ ਹੈ। ਜੀਓ ਵੱਲੋਂ ਕੀਤੇ ਗਏ ਐਲਾਨ ਇਸ ਤਰ੍ਹਾਂ ਹਨ:-
31 ਦਸੰਬਰ ਤੱਕ ਡੋਰ ਟੂ ਡੋਰ ਸਿੰਮ ਦਿੱਤੇ ਜਾਣਗੇ।
5 ਮਿੰਟ ਵਿੱਚ ਹੀ ਸਿੰਮ ਚਾਲੂ ਹੋ ਜਾਵੇਗਾ।
ਜੀਓ ਨੇ ਨੰਬਰ ਪੋਰਟਬਲਿਟੀ ਸਰਵਿਸ ਸ਼ੁਰੂ ਕੀਤੀ ਹੈ।
ਚਾਰ ਦਸੰਬਰ ਤੋਂ ਬਾਅਦ ਜੀਓ ਦਾ ਕਨੈੱਕਸ਼ਨ ਲੈਣ ਵਾਲਿਆਂ ਨੂੰ ਸਾਰੀਆਂ ਸੇਵਾਵਾਂ ਮੁਫ਼ਤ ਮਿਲਣਗੀਆਂ।
ਇਸ ਦਾ ਫ਼ਾਇਦਾ ਜੀਓ ਦੇ 5 ਕਰੋੜ 20 ਲੱਖ ਗ੍ਰਾਹਕਾਂ ਨੂੰ ਮਿਲੇਗਾ।
ਜੀਓ ਦੇ ਗ੍ਰਾਹਕਾਂ ਔਸਤਨ ਬਾਕੀ ਨੈੱਟਵਰਕ ਦੇ ਮੁਕਾਬਲੇ 25 ਗੁਣਾਂ ਜ਼ਿਆਦਾ ਡਾਟਾ ਇਸਤੇਮਾਲ ਕਰ ਰਹੇ ਹਨ।