ਮੁੰਬਈ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੀ ਨੂੰਹ ਸ਼ਲੋਕਾ ਅੰਬਾਨੀ ਨੂੰ ਖ਼ਾਸ ਤਰੀਕੇ ਨਾਲ ਜਨਮ ਦਿਨ ਦੀ ਵਧਾਈ ਦਿੱਤੀ ਹੈ। ਮੁਕੇਸ਼ ਅੰਬਾਨੀ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੀ ਨੂੰਹ ਨੂੰ ਵਧਾਈ ਦਿੱਤੀ ਤੇ ਕਿਹਾ, 'ਮੈਂ ਚਾਹੁੰਦਾ ਹਾਂ ਕਿ ਮੈਂ ਜਲਦੀ ਦਾਦਾ ਬਣ ਜਾਵਾਂ। ਡੀਅਰ ਸ਼ਲੋਕਾ, ਬਤੌਰ ਮਿਸੇਜ਼ ਸ਼ਲੋਕਾ ਆਕਾਸ਼ ਅੰਬਾਨੀ ਵਜੋਂ ਪਹਿਲੇ ਜਨਮਦਿਨ ਦੀ ਵਧਾਈ।'

ਆਪਣੀ ਵੀਡੀਓ ਵਿੱਚ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ, 'ਮੈਨੂੰ ਯਕੀਨ ਹੈ ਅਗਲੇ ਸਾਲ ਜਦੋਂ ਮੈਂ ਤੈਨੂੰ ਬਰਥਡੇ ਵਿਸ਼ ਕਰੂੰਗਾ ਤਾਂ ਦਾਦਾ ਬਣ ਜਾਊਂਗਾ। ਤੈਨੂੰ ਬਹੁਤ ਸਾਰਾ ਪਿਆਰ, ਖ਼ੁਸ਼ੀ ਤੇ ਸਫ਼ਲਤਾ ਮਿਲੇ।' ਵੀਡੀਓ ਜਾਰੀ ਹੋਣ ਬਾਅਦ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।


ਦੱਸ ਦੇਈਏ ਕਿ ਸ਼ਲੋਕਾ-ਆਕਾਸ਼ ਨੇ 9 ਮਾਰਚ ਨੂੰ ਵਿਆਹ ਹੋਇਆ। ਵਿਆਹ ਦੇ ਬਾਅਦ ਉਸ ਦਾ ਪਹਿਲਾ ਜਨਮਦਿਨ (11 ਜੂਨ) ਸੀ। ਇਸ ਵੀਡੀਓ ਵਿੱਚ ਪਰਿਵਾਰ ਦੇ ਕਈ ਹੋਰ ਮੈਂਬਰ ਵੀ ਨਜ਼ਰ ਆ ਰਹੇ ਹਨ।