ਚੰਡੀਗੜ੍ਹ: ਹਰਿਆਣਾ ‘ਚ ਔਰਤਾਂ ਲਈ ਸੂਬਾ ਸਰਕਾਰ ਜਲਦੀ ਹੀ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਕਦਮ ਨਾਲ ਹੁਣ ਮਹਿਲਾਵਾਂ ਕੰਮ ਦੌਰਾਨ ਆਪਣੇ ਬੱਚਿਆਂ ਨੂੰ ਨਾਲ ਰੱਖ ਸਕਣਗੀਆਂ। ਸੂਬਾ ਸਰਕਾਰ ਨੇ ‘ਕ੍ਰੈਚ ਦੀ ਸੁਵਿਧਾ’ ਲਈ ਇੱਕ ਡਰਾਫਟ ਤਿਆਰ ਕੀਤਾ ਹੈ। ਇਸ ਤਹਿਤ ਸਰਕਾਰੀ ਤੇ ਗੈਰਸਰਕਾਰੀ ਦਫਤਰਾਂ ‘ਚ ਮਹਿਲਾਵਾਂ ਦੇ ਬੱਚਿਆਂ ਨੂੰ ਸਰੱਖਿਅਤ ਰੱਖਣ ਦੀ ਸੁਵਿਧਾ ਦੇਣੀ ਹੋਵੇਗੀ।
ਸਰਕਾਰ ਵੱਲੋਂ ਜਾਰੀ ਡਰਾਫਟ ਮੁਤਾਬਕ ਜਿਸ ਦਫਤਰ ‘ਚ 50 ਤੋਂ ਜ਼ਿਆਦਾ ਲੋਕ ਕੰਮ ਕਰਦੇ ਹਨ, ਉੱਥੇ ਇਹ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਸ ਦੌਰਾਨ ਮਹਿਲਾਵਾਂ ਵੀ ਆਪਣੇ ਬੱਚਿਆਂ ਨੂੰ ਮਿਲਣ ਲਈ 20-20 ਮਿੰਟ ਦੇ ਚਾਰ ਬ੍ਰੇਕ ਲੈ ਸਕਣਗੀਆਂ ਤੇ ਛੇ ਸਾਲ ਤਕ ਦੇ ਬੱਚੇ ਕ੍ਰੈਚ ‘ਚ ਰਹਿ ਸਕਦੇ ਹਨ। ਇਸ ਡਰਾਫਟ ਨੂੰ ਲੈ ਕੇ ਸਰਕਾਰ ਨੇ ਸੁਝਾਅ ਵੀ ਮੰਗੇ ਹਨ।
ਇਸ ਮੁਤਾਬਕ ਕ੍ਰੈਚ ਦਫਤਰ ਤੋਂ ਜ਼ਿਆਦਾ ਤੋਂ ਜ਼ਿਆਦਾ 500 ਮੀਟਰ ਦੀ ਦੂਰੀ ‘ਤੇ ਹੋਣਾ ਚਾਹੀਦਾ ਹੈ। ਇਸ ‘ਚ 15 ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਗਿਆ ਹੈ। ਜੇਕਰ ਕੋਈ ਬੱਚਾ 15 ਮਹੀਨੇ ਤੋਂ ਘੱਟ ਉਮਰ ਦਾ ਹੈ ਤਾਂ ਮਾਂ 20 ਮਿੰਟ ਦਾ ਐਕਸਟਰਾ ਵਿਜ਼ੀਟ ਦਾ ਸਮਾਂ ਲੈ ਸਕਦੀ ਹੈ। ਸਰਕਾਰ ਇਸ ਨਿਯਮ ਨੂੰ ਜਲਦ ਤੋਂ ਜਲਦ ਲਾਗੂ ਕਰਨਾ ਚਾਹੁੰਦੀ ਹੈ।
ਹਰਿਆਣਾ ਸਰਕਾਰ ਦਾ ਮਹਿਲਾ ਮੁਲਾਜ਼ਮਾਂ ਲਈ ਵੱਡਾ ਫੈਸਲਾ
ਏਬੀਪੀ ਸਾਂਝਾ
Updated at:
15 Jul 2019 06:21 PM (IST)
ਹਰਿਆਣਾ ‘ਚ ਔਰਤਾਂ ਲਈ ਸੂਬਾ ਸਰਕਾਰ ਜਲਦੀ ਹੀ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਕਦਮ ਨਾਲ ਹੁਣ ਮਹਿਲਾਵਾਂ ਕੰਮ ਦੌਰਾਨ ਆਪਣੇ ਬੱਚਿਆਂ ਨੂੰ ਨਾਲ ਰੱਖ ਸਕਣਗੀਆਂ। ਸੂਬਾ ਸਰਕਾਰ ਨੇ ‘ਕ੍ਰੈਚ ਦੀ ਸੁਵਿਧਾ’ ਲਈ ਇੱਕ ਡਰਾਫਟ ਤਿਆਰ ਕੀਤਾ ਹੈ।
- - - - - - - - - Advertisement - - - - - - - - -