Indo-Pak Tension: ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਫੀ ਵੱਧ ਗਿਆ ਹੈ। ਦੱਸ ਦਈਏ ਕਿ ਵੀਰਵਾਰ ਰਾਤ ਨੂੰ ਜੰਮੂ ਦੇ ਕਈ ਇਲਾਕਿਆਂ ਵਿੱਚ ਸਾਇਰਨ ਵੱਜੇ ਅਤੇ ਫਿਰ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਇਸ ਤੋਂ ਬਾਅਦ ਪੂਰੇ ਜੰਮੂ ਵਿੱਚ ਬਲੈਕ ਆਊਟ ਕਰ ਦਿੱਤਾ ਗਿਆ। ਜੰਮੂ ਦੇ ਅਖਨੂਰ, ਸਾਂਬਾ, ਕਠੂਆ ਦੇ ਕਈ ਇਲਾਕਿਆਂ ਵਿੱਚ ਆਵਾਜ਼ ਸੁਣੀ ਗਈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਹਮਲਾ ਕੀਤਾ ਗਿਆ ਹੈ।

ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਲੋਕ, ਦੁਕਾਨਦਾਰ ਆਪਣੇ ਘਰਾਂ ਵੱਲ ਭੱਜਦੇ ਨਜ਼ਰ ਆਏ। ਰਾਇਟਰਸ ਦੇ ਅਨੁਸਾਰ, ਕੁਝ ਲੋਕਾਂ ਨੂੰ ਧਮਾਕਿਆਂ ਤੋਂ ਪਹਿਲਾਂ ਅਸਮਾਨ ਵਿੱਚ ਲਾਲ ਰੰਗ ਦੀਆਂ ਲਾਈਟਾਂ ਅਤੇ ਪ੍ਰੋਜੈਕਟਾਈਲ ਦੇਖੇ। ਇੱਕ ਯੂਜ਼ਰ ਨੇ ਜੰਮੂ ਵਿੱਚ ਬਲੈਕਆਊਟ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦਿਆਂ ਹੋਇਆਂ ਲਿਖਿਆ, “ਜੰਮੂ  ਵਿੱਚ ਸਾਡੇ ਘਰਾਂ ਉੱਤੇ ਮਿਜ਼ਾਈਲਾਂ ਉੱਡੀਆਂ, ਇਹ ਕੋਈ ਅਫਵਾਹ ਨਹੀਂ ਹੈ, ਮੈਂ ਖੁਦ ਨੂੰ ਇਸ ਨੂੰ ਦੇਖ ਰਿਹਾ ਹਾਂ ਅਤੇ ਰਿਕਾਰਡ ਕਰ ਰਿਹਾ ਹਾਂ”