Mumbai Airport : ਮੁੰਬਈ ਏਅਰਪੋਰਟ ( Mumbai Airport ) ਕਸਟਮ ਵਿਭਾਗ ( Mumbai airport customs )ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ 1.58 ਕਰੋੜ ਰੁਪਏ ਦਾ 2.95 ਕਿਲੋ ਸੋਨਾ ਜ਼ਬਤ ਕੀਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਮੁੰਬਈ ਏਅਰਪੋਰਟ ਕਸਟਮਜ਼ ਨੇ 19 ਅਤੇ 20 ਮਈ ਨੂੰ ਤਿੰਨ ਵੱਖ-ਵੱਖ ਮਾਮਲਿਆਂ ਵਿਚ 1.58 ਕਰੋੜ ਰੁਪਏ ਮੁੱਲ ਦਾ 2.95 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ।
ਇਸ ਵਿਚ ਇਕ ਕੀਨੀਆ ਏਅਰਵੇਜ਼ ਦਾ ਅਮਲਾ ਸ਼ਾਮਿਲ ਹੈ, ਜੋ ਕਿ ਲਗਭਗ 1 ਕਿਲੋ ਸੋਨਾ ਲੈ ਕੇ ਜਾ ਰਿਹਾ ਸੀ। ਮੁੰਬਈ ਏਅਰਪੋਰਟ ਕਸਟਮ ਨੇ ਵੀਰਵਾਰ ਨੂੰ ਇਕ ਭਾਰਤੀ ਨਾਗਰਿਕ ਤੋਂ 2.28 ਕਰੋੜ ਰੁਪਏ ਦਾ 4.2 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ, ਇਕ ਅਧਿਕਾਰੀ ਨੇ ਦੱਸਿਆ। ਅਧਿਕਾਰੀ ਮੁਤਾਬਕ ਮਸਕਟ ਤੋਂ ਆਏ ਭਾਰਤੀ ਨਾਗਰਿਕ ਕੋਲੋਂ ਸੋਨੇ ਦੀ ਧੂੜ ਬਰਾਮਦ ਹੋਈ ਹੈ।
ਅਧਿਕਾਰੀ ਨੇ ਕਿਹਾ, "ਅੱਜ, ਮੁੰਬਈ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਮਸਕਟ ਤੋਂ ਆ ਰਹੇ ਇੱਕ ਭਾਰਤੀ ਨਾਗਰਿਕ ਤੋਂ 2.28 ਕਰੋੜ ਰੁਪਏ ਦੀ ਕੀਮਤ ਦਾ 4.2 ਕਿਲੋਗ੍ਰਾਮ ਸੋਨਾ ਜਬਤ ਕੀਤਾ ਹੈ। ਅਧਿਕਾਰੀ ਅਨੁਸਾਰ ਮਸਕਟ ਤੋਂ ਆਏ ਭਾਰਤੀ ਨਾਗਰਿਕ ਕੋਲੋਂ ਇਹ ਸੋਨਾ ਬਰਾਮਦ ਹੋਇਆ ਹੈ। ਮੁੰਬਈ ਏਅਰਪੋਰਟ ਕਸਟਮ ਵੱਲੋਂ ਸੋਨਾ ਜ਼ਬਤ ਕਰਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ : ਮਜੀਠੀਆ 'ਤੇ ਸ਼ਿਕੰਜਾ! ਹੁਣ ਡਰੱਗ ਕੇਸ 'ਚ ਜਲਦ ਐਕਸ਼ਨ ਦੀ ਤਿਆਰੀ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ