ਮੁੰਬਈ: ਬਾਲੀਵੁੱਡ ਅਦਾਕਾਰ ਉਦੇ ਚੋਪੜਾ ਨੇ ਭੰਗ ਨੂੰ ਜਾਇਜ਼ ਬਣਾਉਣ ਦੀ ਵਕਾਲਤ ਕੀਤੀ ਹੈ। ਉਸਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਭੰਗ ਨੂੰ ਜਾਇਜ਼ ਬਣਾਇਆ ਜਾਣਾ ਚਾਹੀਦਾ ਹੈ। ਇਹ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ ਤੇ ਇਸ ਦੇ ਮੈਡੀਕਲ ਫਾਇਦੇ ਵੀ ਹਨ। ਉਸਨੇ ਇਹ ਵੀ ਕਿਹਾ ਸੀ ਕਿ ਜੇ ਇਸ ਨੂੰ ਜਾਇਜ਼ ਬਣਾ ਦਿੱਤਾ ਜਾਏ ਤਾਂ ਇਸ ’ਤੇ ਟੈਕਸ ਲੱਗੇਗਾ ਤੇ ਇਹ ਮਾਲੀਏ ਦਾ ਵੱਡਾ ਸ੍ਰੋਤ ਬਣ ਸਕਦਾ ਹੈ।


ਇਸ ਟਵੀਟ ਤੋਂ ਬਾਅਦ ਨਾ ਸਿਰਫ ਉਹ ਟ੍ਰੋਲ ਹੋਇਆ ਬਲਕਿ ਮੁੰਬਈ ਪੁਲਿਸ ਤੋਂ ਵੀ ਉਸਨੂੰ ਕਰਾਰਾ ਜਵਾਬ ਮਿਲਿਆ। ਮੁੰਬਈ ਪੁਲਿਸ ਨੇ ਉਸ ਨੂੰ ਕਿਹਾ ਕਿ ਭਾਰਤ ਦੇ ਨਾਗਰਿਕ ਹੋਣ ਵਜੋਂ ਜਨਤਕ ਮੰਚ ’ਤੇ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਪਰ ਧਿਆਨ ਰੱਖੋ ਕਿ NDPS ਐਕਟ 1985 ਦੇ ਮੁਤਾਬਕ ਭੰਗ ਖਾਣ, ਰੱਖਣ ਤੇ ਇਸਦੀ ਤਸਕਰੀ ਲਈ ਸਖ਼ਤ ਸਜ਼ਾ ਹੋ ਸਕਦੀ ਹੈ। ਇਸ ਗੱਲ ਨੂੰ ਫੈਲਾਓ।


ਇਸ ਪਿੱਛੋਂ ‘ਧੂਮ’ ਅਦਾਕਾਰ ਨੇ ਕਿਹਾ ਕਿ ਉਹ ਇਸ ਦਾ ਸੇਵਨ ਨਹੀਂ ਕਰਦਾ ਪਰ ਇਸ ਨੂੰ ਜਾਇਜ਼ ਕਰਨਾ ਅਕਲਮੰਦੀ ਵਾਲਾ ਕਦਮ ਮੰਨਦਾ ਹਨ। ਉਦੇ ਚੋਪੜਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ‘ਮੁਹੱਬਤੇਂ’ ਤੋਂ ਕੀਤੀ ਸੀ ਤੇ ਆਖ਼ਰੀ ਵਾਰ ਉਹ ਫਿਲਮ ‘ਧੂਮ 2’ ’ਚ ਨਜ਼ਰ ਆਇਆ ਸੀ।