ਮੁੰਬਈ: ਦੇਰ ਰਾਤ ਮੁੰਬਈ ਤੇ ਨੇੜਲੇ ਇਲਾਕਿਆਂ ‘ਚ ਬਾਰਸ਼ ਨੇ ਮੌਸਮ ਸੁਹਾਨਾ ਕਰ ਦਿੱਤਾ। ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਪਰ ਇਸੇ ਦੇ ਨਾਲ ਹੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇੱਥੇ ਦੇ ਕਈ ਹੇਠਲੇ ਇਲਾਕਿਆਂ ‘ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਆਉਣ-ਜਾਣ ‘ਚ ਦਿੱਕਤ ਹੋ ਰਹੀ ਹੈ।
ਚੇਂਬੂਰ ਵਿੱਚ ਸੜਕ 'ਤੇ ਪਾਣੀ ਲਾਉਣ ਕਰਕੇ ਬੱਸ ਤੇ ਆਟੋ ਰਿਕਸ਼ਾ ‘ਚ ਟੱਕਰ ਹੋ ਗਈ। ਇਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਬਾਰਸ਼ ਤੇ ਖ਼ਰਾਬ ਮੌਸਮ ਦਾ ਪ੍ਰਭਾਵ ਉਡਾਣਾਂ ‘ਤੇ ਵੀ ਦੇਖਿਆ ਗਿਆ। 6 ਇੰਟਰਨੈਸ਼ਨਲ ਤੇ 16 ਘਰੇਲੂ ਜਹਾਜ਼ਾਂ ਨੂੰ ਡਾਇਵਰਟ ਕਰਨਾ ਪਿਆ। ਬਾਰਸ਼ ਦਾ ਪ੍ਰਭਾਵ ਤਾਂ ਮੁੰਬਈ ਲੋਕਲ ‘ਤੇ ਵੀ ਦੇਖਣ ਨੂੰ ਮਿਲਿਆ ਕਈ ਟ੍ਰੇਨਾਂ ਤਕਨੀਕੀ ਖ਼ਰਾਬੀ ਕਰਕੇ ਰੁਕੀਆਂ ਰਹੀਆਂ।
ਮੁੰਬਈ ‘ਚ ਦੇਰ ਰਾਤ ਤੇਜ਼ ਹਵਾਵਾਂ, ਗਰਜ ਨਾਲ ਬਾਰਸ਼ ਹੋਈ। ਮੌਸਮ ਵਿਭਾਗ ਨੇ ਕਿਹਾ ਕਿ ਇਹ ਪ੍ਰੀ-ਮਾਨਸੂਨ ਦੀ ਪਹਿਲੀ ਬਾਰਸ਼ ਹੈ। ਆਈਐਮਡੀ ਨੇ ਮਹਾਰਾਸ਼ਟਰ ਦੇ ਨਾਲ ਲੱਗਦੇ ਗੁਜਰਾਤ ‘ਚ ਕੱਲ੍ਹ ਚੱਕਰਵਾਤੀ ਤੂਫਾਨ ਦੀ ਚੇਤਾਵਨੀ ਦਿੱਤੀ ਹੈ ਜਿਸ ਦਾ ਅਸਰ ਮਹਾਰਾਸ਼ਟਰ ‘ਤੇ ਵੀ ਦੇਖਣ ਨੂੰ ਮਿਲੇਗਾ।
ਮਾਨਸੂਨ ਤੋਂ ਪਹਿਲਾਂ ਮੁੰਬਈ 'ਚ ਜਲਥਲ, 22 ਉਡਾਣਾਂ ਦਾ ਬਦਲਿਆ ਰਾਹ
ਏਬੀਪੀ ਸਾਂਝਾ
Updated at:
11 Jun 2019 11:36 AM (IST)
ਦੇਰ ਰਾਤ ਮੁੰਬਈ ਤੇ ਨੇੜਲੇ ਇਲਾਕਿਆਂ ‘ਚ ਬਾਰਸ਼ ਨੇ ਮੌਸਮ ਸੁਹਾਨਾ ਕਰ ਦਿੱਤਾ। ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਪਰ ਇਸੇ ਦੇ ਨਾਲ ਹੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
- - - - - - - - - Advertisement - - - - - - - - -