ਸਾਵਧਾਨ! ਗ਼ਲਤ ਥਾਂ ਗੱਡੀ ਖੜ੍ਹੀ ਕਰਨ 'ਤੇ ਲੱਗੇਗਾ 23 ਹਜ਼ਾਰ ਤਕ ਦਾ ਜ਼ੁਰਮਾਨਾ
ਏਬੀਪੀ ਸਾਂਝਾ | 07 Jul 2019 01:36 PM (IST)
ਨਵੇਂ ਨਿਯਮਾਂ ਦੇ ਤਹਿਤ ਦੋ ਪਹੀਆ ਵਾਹਨਾਂ 'ਤੇ 5 ਹਜ਼ਾਰ ਤੋਂ 8,300 ਰੁਪਏ ਤੇ ਥ੍ਰੀ ਵ੍ਹੀਲਰ 'ਤੇ 8 ਹਜ਼ਾਰ ਤੋਂ 12,200 ਰੁਪਏ ਤਕ ਦਾ ਜ਼ੁਰਮਾਨਾ ਲੱਗੇਗਾ। ਇਸੇ ਤਰ੍ਹਾਂ ਹਲਕੇ ਵਾਹਨਾਂ 'ਤੇ 10 ਹਜ਼ਾਰ ਤੋਂ 15,100 ਰੁਪਏ, ਮੱਧ ਵਾਹਨਾਂ 'ਤੇ 11 ਹਜ਼ਾਰ ਤੋਂ 17,600 ਤੇ ਭਾਰੇ ਵਾਹਨਾਂ 'ਤੇ 15 ਹਜ਼ਾਰ ਤੋਂ 23,250 ਰੁਪਏ ਦਾ ਜ਼ੁਰਮਾਨਾ ਲੱਗੇਗਾ।
ਮੁੰਬਈ: ਹੁਣ ਨੋ ਪਾਰਕਿੰਗ ਜ਼ੋਨ ਵਿੱਚ ਗੱਡੀ ਖੜ੍ਹੀ ਕਰਨੀ ਮਹਿੰਗੀ ਪੈ ਸਕਦੀ ਹੈ। ਅਜਿਹਾ ਕਰਨ ਵਾਲਿਆਂ 'ਤੇ ਐਤਵਾਰ ਤੋਂ 5 ਹਜ਼ਾਰ ਤੋਂ 23 ਹਜ਼ਾਰ ਤਕ ਦਾ ਜ਼ੁਰਮਾਨਾ ਲੱਗੇਗਾ। ਬੀਐਮਸੀ ਤੇ ਮੁੰਬਈ ਟ੍ਰੈਫਿਕ ਪੁਲਿਸ ਪਾਰਕਿੰਗ ਦੇ ਨਵੇਂ ਨਿਯਮ ਲਾਗੂ ਕਰੇਗੀ। 26 ਅਧਿਕਾਰਤ ਜਨਤਕ ਪਾਰਕਿੰਗ ਥਾਵਾਂ ਤੇ 20 ਬੈਸਟ ਡਿਪੂ ਦੇ 500 ਮੀਟਰ ਦੇ ਘੇਰੇ ਅੰਦਰ ਗੱਡੀ ਖੜ੍ਹੀ ਕੀਤੀ ਤਾਂ ਜ਼ੁਰਮਾਨਾ ਲੱਗੇਗਾ। ਨਵੇਂ ਨਿਯਮਾਂ ਦੇ ਤਹਿਤ ਦੋ ਪਹੀਆ ਵਾਹਨਾਂ 'ਤੇ 5 ਹਜ਼ਾਰ ਤੋਂ 8,300 ਰੁਪਏ ਤੇ ਥ੍ਰੀ ਵ੍ਹੀਲਰ 'ਤੇ 8 ਹਜ਼ਾਰ ਤੋਂ 12,200 ਰੁਪਏ ਤਕ ਦਾ ਜ਼ੁਰਮਾਨਾ ਲੱਗੇਗਾ। ਇਸੇ ਤਰ੍ਹਾਂ ਹਲਕੇ ਵਾਹਨਾਂ 'ਤੇ 10 ਹਜ਼ਾਰ ਤੋਂ 15,100 ਰੁਪਏ, ਮੱਧ ਵਾਹਨਾਂ 'ਤੇ 11 ਹਜ਼ਾਰ ਤੋਂ 17,600 ਤੇ ਭਾਰੇ ਵਾਹਨਾਂ 'ਤੇ 15 ਹਜ਼ਾਰ ਤੋਂ 23,250 ਰੁਪਏ ਦਾ ਜ਼ੁਰਮਾਨਾ ਲੱਗੇਗਾ। ਨਿਊਜ਼ ਏਜੰਸੀ ਮੁਤਾਬਕ ਇੱਕ ਅਧਿਕਾਰੀ ਨੇ ਦੱਸਿਆ ਕਿ ਵਾਹਨ ਚਾਲਕਾਂ ਤੇ ਟ੍ਰੈਫਿਕ ਪੁਲਿਸ ਵਿਚਾਲੇ ਝਗੜੇ ਦੇ ਖ਼ਦਸ਼ੇ ਨੂੰ ਵੇਖਦਿਆਂ ਬੀਐਮਸੀ ਨੇ ਸਾਬਕਾ ਫੌਜੀਆਂ ਤੇ ਨਿੱਜੀ ਸਕਿਉਰਟੀ ਗਾਰਡਸ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਨਵੇਂ ਨਿਯਮਾਂ ਨਾਲ ਸੜਕਾਂ 'ਤੇ ਜਾਂ ਗਲਤ ਥਾਂ ਵਾਹਨ ਖੜ੍ਹੇ ਕਰਨ ਨਾਲ ਟ੍ਰੈਫਿਕ ਜਾਮ ਦੀਆਂ ਘਟਨਾਵਾਂ ਘੱਟ ਹੋਣਗੀਆਂ। ਸ਼ੁਰੂਆਤ ਵਿੱਚ ਨਵੇਂ ਨਿਯਮ ਜ਼ਿਆਦਾ ਟ੍ਰੈਫਿਕ ਵਾਲੇ ਖੇਤਰਾਂ ਤੇ ਉਨ੍ਹਾਂ ਇਲਾਕਿਆਂ ਵਿੱਚ ਲਾਗੂ ਕੀਤੇ ਜਾਣਗੇ ਜਿੱਥੇ ਪਾਰਕਿੰਗ ਦੀਆਂ ਠੀਕ ਸੁਵਿਧਾਵਾਂ ਹਨ। ਬਾਅਦ ਵਿੱਚ ਇਨ੍ਹਾਂ ਨੂੰ ਹੋਰ ਇਲਾਕਿਆਂ ਵਿੱਚ ਵੀ ਲਾਗੂ ਕਰ ਦਿੱਤਾ ਜਾਏਗਾ।