ਅਲਵਰ: ਰਾਜਸਥਾਨ ਦੇ ਅਲਵਰ ਦੇ ਬੱਸ ਸਟੈਂਡ ‘ਤੇ ਬੀਤੀ ਰਾਤ ਮੁਸਲਿਮ ਜੋੜੇ ਨਾਲ ਕੁੱਟਮਾਰ ਤੇ ਅਸ਼ਲੀਲ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਜਦੋਂ ਮੁਸਲਿਮ ਜੋੜਾ ਬੱਸ ਸਟੈਂਡ ‘ਤੇ ਬਣੇ ਟੀ-ਸਟੌਲ ‘ਚ ਖਾ-ਪੀ ਰਿਹਾ ਸੀ ਤਾਂ ਇਸੇ ਦੌਰਾਨ ਦੋ ਨੌਜਵਾਨਾਂ ਨੇ ਆ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਇਸ ਦਾ ਵਿਰੋਧ ਮਹਿਲਾ ਨੇ ਵੀ ਕੀਤਾ ਤਾਂ ਇੱਕ ਨੌਜਵਾਨ ਨੇ ਆਪਣੀ ਪੈਂਟ ਖੋਲ੍ਹ ਦਿੱਤੀ।

ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਦੋਵਾਂ ਨੌਜਵਾਨਾਂ ਨੂੰ ਫੜ ਲਿਆ। ਮਹਿਲਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਦੋਵਾਂ ਮੁਲਜ਼ਮਾਂ ਮਾਲਨ ਨਿਵਾਸੀ ਵੰਸ਼ ਭਾਰਦਵਾਜ ਤੇ ਦਾਰੂ ਕੋਟਾ ਮੁਹੱਲਾ ਨਿਵਾਸ ਸੁਰੇਂਦਰ ਭਾਟਿਆ ਨੂੰ ਗ੍ਰਿਫ਼ਤਾਰ ਕਰ ਲਿਆ।




ਅਲਵਰ ਦੀ ਘਟਨਾ 'ਤੇ ਕਾਂਗਰਸ ਨੇਤਾ ਰਾਸ਼ਿਦ ਅਲਵੀ, ਸੀਪੀਐਮ ਨੇਤਾ ਹੰਨਾਨ ਮੋਲਾਹ ਨੇ ਸਖ਼ਤ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਸਮਾਜ ਲਈ ਸਹੀ ਨਹੀਂ ਹਨ। ਪੁਲਿਸ ਇਨ੍ਹਾਂ ‘ਤੇ ਸਖ਼ਤ ਕਾਰਵਾਈ ਕਰੇ।