ਨਵੀਂ ਦਿੱਲੀ: ਦੇਸ਼ 'ਚ ਇਸ ਸਮੇਂ ਧਾਰਮਿਕ ਅਸਹਿਣਸ਼ੀਲਤਾ ਤੇ ਲਵ ਜੇਹਾਦ ਵਰਗੇ ਮੁੱਦੇ ਹੀ ਗੁੰਜਦੇ ਸੁਣਾਈ ਦਿੰਦੇ ਹਨ। ਇਨ੍ਹਾਂ ਸਭ ਦੋ ਦਰਮਿਆਨ ਕਿਤੇ ਨਾ ਕਿਤੇ ਭਾਰਤੀ ਗੰਗਾ-ਜਮੁਨੀ ਤਹਿਜ਼ੀਬ ਦੀ ਵੀ ਤਸਵੀਰ ਸਾਹਮਣੇ ਆਉਂਦੀ ਹੈ। ਇਸ ਦੀ ਤਾਜ਼ਾ ਉਦਾਹਰਨ ਕਰਨਾਟਕ ਦੇ ਬੰਗਲੁਰੂ ਤੋਂ ਵੇਖਣ ਨੂੰ ਮਿਲੀ ਹੈ। ਜਿੱਥੇ ਇੱਕ ਸ਼ਖਸ ਨੇ ਹਨੂੰਮਾਨ ਮੰਦਰ ਲਈ ਆਪਣੀ ਇੱਕ ਕਰੋੜ ਰੁਪਏ ਦੀ ਜ਼ਮੀਨ ਦਾਨ ਕੀਤੀ ਹੈ। ਦੱਸ ਦੱਈਏ ਕਿ 65 ਸਾਲਾ ਐਚਐਮਜੀ ਬਾਸ਼ਾ ਜੋ ਕਜੁਗੋਗੀ ਦੇ ਬੇਲਾਥੁਰ ਦਾ ਰਹਿਣ ਵਾਲਾ ਹੈ, ਨੇ ਇਹ ਮਿਸਾਲ ਕਾਇਮ ਕੀਤੀ ਹੈ। ਬਾਸ਼ਾ ਕਾਰਗੋ ਦਾ ਕਾਰੋਬਾਰ ਕਰਦਾ ਹੈ। ਇਸ ਕੋਲ ਬੰਗਲੁਰੂ ਦੇ ਪੇਂਡੂ ਖੇਤਰ 'ਚ ਤਿੰਨ ਏਕੜ ਜ਼ਮੀਨ ਹੈ ਤੇ ਉਸ ਦੀ ਇਸੇ ਜ਼ਮੀਨ ਕੋਲ ਇੱਕ ਹਨੂੰਮਾਨ ਮੰਦਰ ਵੀ ਹੈ ਜਿਸ 'ਚ ਕਈ ਦਹਾਕਿਆਂ ਤੋਂ ਭਗਤ ਪੂਜਾ ਕਰਨ ਆਉਂਦੇ ਹਨ। Farmers Protest: ਕਿਸਾਨਾਂ ਦੇ ਫੈਸਲੇ ਮਗਰੋਂ ਕੇਂਦਰ ਵੱਲੋਂ ਮੀਟਿੰਗ ਰੱਦ, ਕਿਸਾਨ ਅਗਲੀ ਰਣਨੀਤੀ ਬਣਾਉਣ 'ਚ ਜੁਟੇ ਹੁਣ ਮੰਦਰ ਦੀ ਇਮਾਰਤ ਨੂੰ ਕਮਜ਼ੋਰ ਹੁੰਦਾ ਵੇਖ ਬਾਸ਼ਾ ਨੇ ਆਪਣੀ ਜ਼ਮੀਨ ਵਿੱਚੋਂ ਕੁਝ ਹਿੱਸਾ ਮੰਦਰ ਨੂੰ ਦਾਨ ਕਰਨ ਦਾ ਫੈਸਲਾ ਕਰਕੇ ਧਾਰਮਿਕ ਭਾਈਚਾਰੇ ਦੀ ਉਦਾਹਰਨ ਪੇਸ਼ ਕੀਤੀ ਹੈ। ਬਾਸ਼ਾ ਨੇ ਕਿਹਾ ਕਿ ਇਸ ਕੰਮ 'ਚ ਉਸ ਦੇ ਘਰ ਦੇ ਸਾਰੇ ਮੈਂਬਰ ਸਹਿਮਤ ਹਨ। ਦੱਸ ਦੇਈਏ ਕਿ ਮੰਦਰ ਟਰੱਸਟ ਯਾਨੀ ਸ਼੍ਰੀ ਵੀਰੰਜਨਾਨਿਆਸਵਾਮੀ ਦੇਵੱਲਿਆ ਸੇਵਾ ਟਰੱਸਟ ਵੱਲੋਂ ਸਿਰਫ ਇੱਕ ਪ੍ਰਤੀਸ਼ਤ ਜ਼ਮੀਨ ਦੀ ਮੰਗ ਕੀਤੀ ਗਈ ਸੀ, ਪਰ ਬਾਸ਼ਾ ਨੇ ਇਸ ਮੰਦਰ ਲਈ ਇੱਕ ਕਰੋੜ ਦੀ ਜ਼ਮੀਨ ਦਾਨ ਕਰਦਿਆਂ, ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904