Myanmar Violence: ਮਿਆਂਮਾਰ ਵਿੱਚ ਮਿਲੀਸ਼ੀਆ ਗਰੁੱਪ ਪੀਪਲਜ਼ ਡਿਫੈਂਸ ਫੋਰਸ (ਪੀਡੀਐਫ) ਅਤੇ ਸੈਨਿਕਾਂ ਵਿਚਕਾਰ ਮੁਕਾਬਲੇ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਭਾਰਤੀ ਲੋਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ (21 ਨਵੰਬਰ) ਨੂੰ ਕਿਹਾ ਕਿ ਲੋਕਾਂ ਮਿਆਂਮਾਰ ਦੀ ਯਾਤਰਾ ਨਾ ਕਰਨ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਮਿਆਂਮਾਰ ਵਿੱਚ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਸਾਰੇ ਭਾਰਤੀ ਨਾਗਰਿਕਾਂ ਨੂੰ ਮਿਆਂਮਾਰ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।" ਇਸ ਤੋਂ ਇਲਾਵਾ ਜਿਹੜੇ ਲੋਕ ਪਹਿਲਾਂ ਹੀ ਮਿਆਂਮਾਰ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਹਿੰਸਾ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਨਹੀਂ ਜਾਣਾ ਚਾਹੀਦਾ। ਸੜਕ ਰਾਹੀਂ ਅੰਤਰਰਾਜੀ ਯਾਤਰਾ ਤੋਂ ਵੀ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Ram rahim news: ਰਾਮ ਰਹੀਮ ਦੇ ਜੇਲ ਤੋਂ ਬਾਹਰ ਆਉਣ 'ਤੇ SGPC ਨੇ ਜਤਾਇਆ ਇਤਰਾਜ਼, ਕਿਹਾ - ਉਹ ਬਲਾਤਕਾਰ ਅਤੇ ਕਤਲ ਵਰਗੇ...
ਮੰਤਰਾਲੇ ਦੇ ਬੁਲਾਰੇ ਅਰੰਦਿਮ ਬਾਗਚੀ ਨੇ ਸੋਸ਼ਲ ਮੀਡੀਆ 'ਤੇ ਬਿਆਨ ਸਾਂਝਾ ਕੀਤਾ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਮਿਆਂਮਾਰ ਵਿੱਚ ਰਹਿ ਰਹੇ ਲੋਕਾਂ ਨੂੰ ਭਾਰਤੀ ਦੂਤਾਵਾਸ ਵਿੱਚ ਫਾਰਮ ਭਰ ਕੇ ਰਜਿਸਟਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਦਰਅਸਲ, ਹਾਲ ਹੀ ਵਿੱਚ ਪੀਡੀਐਫ ਨੇ ਮਿਆਂਮਾਰ ਦੇ ਚਿਨ ਰਾਜ ਉੱਤੇ ਹਮਲਾ ਕੀਤਾ ਸੀ। ਜਵਾਬ 'ਚ ਮਿਆਂਮਾਰ ਦੀ ਫੌਜ ਨੇ ਜਵਾਬੀ ਕਾਰਵਾਈ ਕੀਤੀ।
ਮਿਜ਼ੋਰਮ ਭੱਜ ਗਏ ਸੀ ਮਿਆਂਮਾਰ ਦੇ ਸੈਨਿਕ
ਮਿਜ਼ੋਰਮ ਤੋਂ ਭੱਜਣ ਵਾਲੇ ਮਿਆਂਮਾਰ ਦੇ 29 ਸੈਨਿਕਾਂ ਨੂੰ ਐਤਵਾਰ (19 ਨਵੰਬਰ) ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ। ਹੁਣ ਤੱਕ ਪੀਡੀਐਫ ਦੇ ਫੌਜੀ ਬਲਾਂ ਵੱਲੋਂ ਕੈਂਪਾਂ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਆਏ ਮਿਆਂਮਾਰ ਫੌਜ ਦੇ 70 ਜਵਾਨਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Dev Uthani Ekadashi 2023: ਦੇਵਉਠਨੀ ਇਕਾਦਸ਼ੀ ਦੇ ਦਿਨ ਜ਼ਰੂਰ ਕਰੋ ਇਹ ਕੰਮ, ਵਿਸ਼ਣੂ ਜੀ ਦੀ ਕਿਰਪਾ ਨਾਲ ਬਣਨਗੇ ਸਾਰੇ ਕੰਮ