Dev Uthani Ekadashi 2023: ਦੇਵਉਠਨੀ ਇਕਾਦਸ਼ੀ ਦੇ ਦਿਨ ਜ਼ਰੂਰ ਕਰੋ ਇਹ ਕੰਮ, ਵਿਸ਼ਣੂ ਜੀ ਦੀ ਕਿਰਪਾ ਨਾਲ ਬਣਨਗੇ ਸਾਰੇ ਕੰਮ
ਦੇਵਉਠਨੀ ਇਕਾਦਸ਼ੀ ਦਾ ਦਿਨ ਬਹੁਤ ਮਹੱਤਵ ਰੱਖਦਾ ਹੈ। ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨੀ ਚਾਹੀਦੀ ਹੈ। ਆਓ ਜਾਣਦੇ ਹਾਂ ਇਸ ਦਿਨ ਕਿਹੜੇ-ਕਿਹੜੇ ਜ਼ਰੂਰੀ ਕੰਮ ਕਰਨੇ ਚਾਹੀਦੇ ਹਨ।
Download ABP Live App and Watch All Latest Videos
View In Appਦੇਵਉਠਨੀ ਇਕਾਦਸ਼ੀ ਦਾ ਤਿਉਹਾਰ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਮਨਾਇਆ ਜਾਂਦਾ ਹੈ। ਜਿਹੜੇ ਲੋਕ ਇਸ ਦਿਨ ਵਰਤ ਰੱਖਦੇ ਹਨ ਜਾਂ ਪੂਜਾ-ਪਾਠ ਕਰਦੇ ਹਨ, ਉਨ੍ਹਾਂ ਨੂੰ ਬ੍ਰਹਮਾ ਮੁਹੂਰਤ ਵਿੱਚ ਜਾਗਣਾ ਚਾਹੀਦਾ ਹੈ।
ਦੇਵਉਠਨੀ ਇਕਾਦਸ਼ੀ ਨੂੰ ਸਾਰੇ ਇਕਾਦਸ਼ੀ ਦੇ ਵਰਤਾਂ ਵਿਚੋਂ ਉੱਤਮ ਮੰਨਿਆ ਜਾਂਦਾ ਹੈ। ਇਸ ਲਈ ਇਸ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਵਰਤ ਰੱਖਣ ਦਾ ਸੰਕਲਪ ਵੀ ਕਰਨਾ ਚਾਹੀਦਾ ਹੈ।
ਦੇਵਉਠਨੀ ਇਕਾਦਸ਼ੀ ਦੇ ਦਿਨ ਭਗਵਾਨ ਵਿਸ਼ਨੂੰ ਨੂੰ ਕੇਸਰ ਅਤੇ ਦੁੱਧ ਨਾਲ ਅਭਿਸ਼ੇਕ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਦੀ ਆਰਤੀ ਵੀ ਕਰਨੀ ਚਾਹੀਦੀ।
ਪੂਜਾ ਸਥਾਨ ਅਤੇ ਘਰ ਦੀ ਸਫ਼ਾਈ ਹੋਣੀ ਚਾਹੀਦੀ ਹੈ। ਘਰ ਦੇ ਵਿਹੜੇ 'ਚ ਭਗਵਾਨ ਵਿਸ਼ਨੂੰ ਦੇ ਪੈਰਾਂ ਦੀ ਸ਼ਕਲ ਬਣਾਈ ਜਾਵੇ।