ਉੱਤਰਾਖੰਡ: ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਦਿਹਾੜੇ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਕਈ ਦਿਨਾਂ ਤੋਂ ਚਲ ਰਿਹਾ ਹੈ। ਇਸੇ ਦੌਰਾਨ ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਉੱਤਰਖੰਡ ਦੇ ਕੁਮਾਂਯੂ ਪਹੁੰਚ ਗਿਆ ਹੈ। ਨਗਰ ਕੀਰਤਨ ਦੇ ਸੂਬੇ ‘ਚ ਪਹੁੰਚਣ ‘ਤੇ ਸੰਗਤਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲੀਆ ਅਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸੂਬੇ ‘ਚ ਸਵਾਗਤ ਕੀਤਾ ਗਿਆ।


ਇਹ ਨਗਰ ਕੀਰਤਨ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਸ਼ੁਰੂ ਹੋ ਅੰਮ੍ਰਿਤਸਰ ਹੁੰਦਾ ਹੋਇਆ ਉੱਤਰਾਖੰਡ ਦੇ ਦੇਹਰਾਦੂਨ, ਹਰਿਦੁਆਰ, ਨਜੀਬਾਬਾਦ, ਧਾਮਪੁਰ, ਨਗੀਨਾ, ਅਪਜਗੜ੍ਹ ਹੁੰਦੇ ਹੋਏ ਦੇਰ ਰਾਤ ਕਾਸ਼ੀਪੁਰ ਪਹੁੰਚਿਆ।

ਕੌਮਾਂਤਰੀ ਨਗਰ ਕੀਰਤਨ ‘ਤੇ ਲੋਕਾਂ ਨੇ ਫੁਲਾਂ ਦੀ ਬਾਰਸ਼ ਕੀਤੀ। ਜਿੱਥੇ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ। ਨਗਰ ਕੀਰਤਨ ਦੀ ਸੁਰੱਖਿਆ ਦੇ ਮੱਦੇਨਜ਼ਰ ਕਾਸ਼ੀਪੁਰ ‘ਚ ਭਾਰੀ ਗਿਣਤੀ ‘ਚ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ।