ਘਰ ਪਹੁੰਚਣ ਬਾਅਦ ਜਦੋਂ ਠਾਕੁਰ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਲਕਸ਼ਣੇ ਨੂੰ ਫੋਨ ਕੀਤਾ ਤਾਂ ਲਕਸ਼ਣੇ ਨੇ ਉਸ ਨੂੰ ਕਥਿਤ ਤੌਰ 'ਤੇ ਧਮਕਾਇਆ। ਇਸ 'ਤੇ ਉਸ ਨੇ ਧਾਰਾ 507 (ਅਪਰਾਧਿਕ ਡਰਾਉਣਾ ਧਮਕਾਉਣਾ) ਦੇ ਤਹਿਤ ਲਕਸ਼ਣੇ ਖਿਲਾਫ ਮਾਮਲਾ ਦਰਜ ਕਰਾ ਦਿੱਤਾ। ਘਟਨਾ ਬਾਅਦ ਹੇਅਰਡਰੈਸਰਾਂ ਦੇ ਸੰਗਠਨ 'ਨਾਭਿਕ ਏਕਤਾ ਮੰਚ' ਨੇ ਤੈਅ ਕੀਤਾ ਕਿ ਕਿਰਨ ਠਾਕੁਰ ਨੂੰ ਕਿਸੇ ਤਰਾਂ ਦੀ ਸੇਵਾ ਮੁਹੱਈਆ ਨਹੀਂ ਕਰਵਾਈ ਜਾਏਗੀ।
ਸੰਗਠਨ ਦੇ ਪ੍ਰਧਾਨ ਸ਼ਰਦ ਵਾਟਕਰ ਨੇ ਦੱਸਿਆ ਕਿ ਲਕਸ਼ਣੇ ਖ਼ਿਲਾਫ਼ ਲੱਗੇ ਇਲਜ਼ਾਮ ਬੇਬੁਨਿਆਦ ਹਨ ਤੇ ਉਸ ਨੇ ਮੁੱਛਾਂ 'ਤੇ ਉਸਤਰਾ ਫੇਰਨ ਤੋਂ ਪਹਿਲਾਂ ਗਾਹਕ ਨੂੰ ਇਸ ਬਾਰੇ ਪੁੱਛਿਆ ਸੀ। ਉਸ ਨੇ ਕਿਹਾ ਕਿ ਜਦੋਂ ਠਾਕੁਰ ਘਰੋਂ ਵਾਪਸ ਆਇਆ ਤਾਂ ਉਸੀ ਸ਼ਾਮ ਲਕਸ਼ਣੇ ਦੀ ਦੁਕਾਨ 'ਤੇ ਪਹੁੰਚਿਆ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਸੀ। ਅੱਜ ਸੰਗਠਨ ਵੱਲੋਂ ਧਰਨਾ ਵੀ ਦਿੱਤਾ ਜਾਏਗਾ।