ਨਵੀਂ ਦਿੱਲੀ: 20 ਦਿਨਾਂ ਵਿੱਚ ਭਾਰਤ ਨੂੰ 400 ਅਤੇ 200 ਮੀਟਰ ਦੌੜ ਵਿੱਚ 5ਵਾਂ ਸੋਨ ਤਗ਼ਮਾ ਦਿਵਾਉਣ ਵਾਲੀ ਦੌੜਾਕ ਹਿਮਾ ਦਾਸ ਦੇ ਚਰਚੇ ਸਿਖਰਾਂ 'ਤੇ ਹਨ। ਉਨ੍ਹਾਂ ਕੌਮਾਂਤਰੀ ਦੌੜ ਵਿੱਚ ਭਾਰਤ ਦੀ ਅਗਵਾਈ ਕਰਦਿਆਂ ਇਹ ਰਿਕਾਰਡ ਬਣਾਇਆ ਹੈ।


ਉਨ੍ਹਾਂ ਨੂੰ ਲੋਕਾਂ ਦੇ ਨਾਲ-ਨਾਲ ਫ਼ਿਲਮੀ ਕਲਾਕਾਰਾਂ ਨੇ ਵੀ ਵਧਾਈਆਂ ਦਿੱਤੀਆਂ। ਇਨ੍ਹਾਂ ਵਿੱਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਤੋਂ ਲੈ ਕੇ ਅਰਜੁਨ ਕਪੂਰ, ਸੋਨਮ ਕਪੂਰ, ਅਜੇ ਦੇਵਗਨ, ਪ੍ਰੀਤੀ ਜ਼ਿੰਟਾ ਅਤੇ ਰਵੀਨਾ ਟੰਡਨ ਜਿਹੇ ਨਾਂਅ ਸ਼ਾਮਲ ਹਨ।


ਸਾਰਿਆਂ ਨੇ ਸੋਸ਼ਲ ਮੀਡੀਆ 'ਤੇ ਹਿਮਾ ਦਾਸ ਨੂੰ ਵਧਾਈਆਂ ਦਿੱਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਿਮਾ ਦਾਸ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈਆਂ ਦਿੱਤੀਆਂ ਹਨ।


ਦੇਖੋ ਹਿਮਾ ਦਾਸ ਵੱਲੋਂ 5ਵਾਂ ਸੋਨ ਤਗ਼ਮਾ ਜਿੱਤਣ ਲਈ ਲਾਈ ਦੌੜ ਦੀ ਵੀਡੀਓ-