ਨਵੀਂ ਦਿੱਲੀ: ਨਾਗਰੋਟਾ ਮੁਕਾਬਲੇ ਦੀ ਜਾਂਚ ਕਰ ਰਹੀ ਸੁਰੱਖਿਆ ਏਜੰਸੀਆਂ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਤੋਂ ਆ ਰਹੇ ਅੱਤਵਾਦੀਆਂ ਨੇ ਭਾਰਤ ਵਿੱਚ ਘੁਸਪੈਠ ਕਰਨ ਲਈ ਸੁਰੰਗ ਦੀ ਵਰਤੋਂ ਕੀਤੀ ਹੈ। ਇਹ ਅੱਤਵਾਦੀ ਪਾਕਿਸਤਾਨ ਦੇ ਸ਼ਕਰਗੜ ਤੋਂ ਸਾਂਬਾ ਸੈਕਟਰ ਤੱਕ ਸੁਰੰਗ ਰਾਹੀਂ ਦਾਖਲ ਹੋਏ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੱਤਵਾਦੀਆਂ ਕੋਲੋਂ ਬਰਾਮਦ ਕੀਤੀਆਂ ਵਸਤਾਂ ਚੋਂ ਟਰੱਕ ਵਿਚ ਹਥਿਆਰ ਅਤੇ ਗੋਲਾ ਪਹਿਲਾਂ ਹੀ ਮੌਜੂਦ ਸੀ।

ਸੁਰੱਖਿਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਸਰਹੱਦੀ ਕੰਡਿਆਲੀ ਤਾਰ 'ਤੇ ਕੋਈ ਛੇੜਛਾੜ ਨਹੀਂ ਹੋਈ ਹੈ। ਅਜਿਹੀ ਸਥਿਤੀ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਸਾਂਬਾ ਸੈਕਟਰ ਵਿੱਚ ਸੁਰੰਗ ਰਾਹੀਂ ਦਾਖਲ ਹੋਏ। ਹਾਲਾਂਕਿ, ਸੁਰੰਗ ਬਣਾ ਕੇ ਅੱਤਵਾਦੀ ਸਰਹੱਦ ਪਾਰ ਕਰਨ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਅੱਤਵਾਦੀਆਂ ਦੇ ਕੋਲ ਮਿਲੇ ਮੋਬਾਇਲਾਂ ਤੋਂ ਬਹੁਤ ਸਾਰੇ ਰਾਜ਼ ਦਾ ਪਰਦਾਫਾਸ਼ ਹੋਇਆ ਹੈ। ਪਾਕਿਸਤਾਨ ਵਿਚ ਬੈਠਾ ਇਨ੍ਹਾਂ ਦਾ ਆਕਾ ਅੱਤਵਾਦੀਆਂ ਨਾਲ ਲਗਾਤਾਰ ਸੰਪਰਕ ਵਿਚ ਸੀ।

ਅੱਤਵਾਦੀਆਂ ਤੋਂ ਮਿਲੇ ਮੋਬਾਈਲ ਫੋਨ ਵਿਚ ਕੋਡ ਵਰਡਸ ਵਿਚ ਸੇਵ ਕੁਝ ਨੰਬਰ ਲਗਾਤਾਰ ਸੰਪਰਕ ਵਿਚ ਸੀ। ਪੀ1 ਅਤੇ ਪੀ55 ਨਾਂ ਨਾਲ ਸੇਵ ਨੰਬਰਾਂ ਨਾਲ ਅੱਤਵਾਦੀਆਂ ਨਾ ਲਗਾਤਾਰ ਲੋਕੇਸ਼ਨ ਦਾ ਪਤਾ ਲਗਾਇਆ ਜਾ ਰਿਹਾ ਸੀ। ਇਨ੍ਹਾਂ ਦੋਵਾਂ ਨੰਬਰਾਂ ਤੋਂ ਵੱਖਰੇ ਸੰਦੇਸ਼ਾਂ ਵਿੱਚ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੁਝ ਸੰਦੇਸ਼ਾਂ ਵਿੱਚ - ਕਿੱਥੇ ਪਹੁੰਚਣਾ ਹੈ? ਸੂਰਤ--ਹਾਲ ਕੀ ਹੈ? ਕੋਈ ਪ੍ਰੇਸ਼ਾਨੀ ਨਹੀਂ?… ਵਰਗੇ ਮੈਸੇਜ ਮਿਲੇ ਹਨ। ਉਨ੍ਹਾਂ ਨੂੰ ਅੱਤਵਾਦੀਆਂ ਵਲੋਂ ਰਿਪਲਾਈ ਵੀ ਮਿਲਿਆ, ਜਿਸ ਵਿਚ 2 ਵਜੇ ਅਤੇ ਦੱਸ ਦਿਆਂਗੇ ਭੇਜਿਆ ਗਿਆ।

ਰਿਸ਼ਵਤ ਮੰਗਣ ਦਾ ਆਡੀਓ ਵਾਇਰਲ ਹੋਣ 'ਤੇ ਲਿਆ ਐਕਸ਼ਨ, ਕੈਥਲ ਦੇ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਏਐਸਆਈ ਨੂੰ ਕੀਤਾ ਬਰਖਾਸਤ

ਟਰੱਕ ਮਾਲਕ, ਸੰਪਰਕ ਸੂਤਰਾਂ ਦੀ ਜਾਂਚ ਸ਼ੁਰੂ:

ਨਾਲ ਹੀ ਟਰੱਕ ਦੀ ਇੱਕ ਹੋਰ ਸੀਸੀਟੀਵੀ ਫੁਟੇਜ ਮਿਲੀ ਜਿਸ ਵਿਚ ਅੱਤਵਾਦੀ ਸਵਾਰ ਸੀ। ਟਰੱਕ ਨੂੰ ਸਵੇਰੇ 3.44 ਵਜੇ ਸਾਂਬਾ ਨੇੜੇ ਇੱਕ ਟੌਲ 'ਤੇ ਦੇਖਿਆ ਗਿਆ। ਲਗਪਗ 40 ਮਿੰਟ ਬਾਅਦ ਬਨ ਟੋਲ ਪਲਾਜ਼ਾ, ਨਗਰੋਟਾ ਵਿਖੇ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ ਗਿਆ। ਟਰੱਕ ਮਾਲਕ ਤੋਂ ਇਲਾਵਾ ਇਨ੍ਹਾਂ ਅੱਤਵਾਦੀਆਂ ਨਾਲ ਜੋ ਵੀ ਸੰਪਰਕ ਵਿੱਚ ਸੀ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਕਿਸਾਨਾਂ ਦਾ ਘੋਲ ਪੀਕ 'ਤੇ,ਕਰਤਾ ਵੱਡਾ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904