ਬਾਗਪਤ: ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਮੁਖੀ ਰਾਕੇਸ਼ ਟਿਕੈਤ ਨੇ ਦਿੱਲੀ 'ਚ ਹੋਈ ਟ੍ਰੈਕਟਰ ਪਰੇਡ ਹਿੰਸਾ ਦੇ ਪਿੱਛੇ ਸਾਜ਼ਿਸ਼ ਦਾ ਖਦਸ਼ਾ ਜਤਾਇਆ ਹੈ। ਬਾਗਪਤ ਪਰਤੇ ਨਰੇਸ਼ ਟਿਕੈਤ ਨੇ ਕਿਹਾ ਕਿ ਪੁਲਿਸ ਦੀ ਲਾਠੀਚਾਰਜ 'ਚ ਕਿਸਾਨਾਂ ਦੇ ਸਿਰ ਜ਼ਖ਼ਮੀ ਹੋਏ ਹਨ, ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ।
ਉਨ੍ਹਾਂ ਕਿਹਾ, 'ਅੰਦੋਲਨ ਦੌਰਾਨ ਕਿਸੇ ਸਰਕਾਰੀ ਸੰਪੱਤੀ ਨੂੰ ਨੁਕਸਾਨ ਨਹੀਂ ਪਹੁੰਚਿਆ। ਕਿਸਾਨਾਂ 'ਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਅੰਦੋਲਨ ਖਤਮ ਕਰਨ ਲਈ ਕਿਸੇ ਦੀ ਚਾਲ ਹੈ। ਸਾਡਾ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਇਲਾਵਾ ਟਿਕੈਤ ਨੇ ਪੁਲਿਸ 'ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਵੀ ਲਾਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰਾਹ ਪਤਾ ਨਹੀਂ ਸੀ। ਬੈਰੀਅਰ ਏਨਾ ਕਮਜ਼ੋਰ ਕਿਉਂ ਲਾਇਆ ਗਿਆ।'
ਹਾਲਾਂਕਿ ਟਿਕੈਤ ਨੇ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਕਿਸਾਨ ਜਥੇਬੰਦੀਆਂ ਹਿੰਸਾ 'ਚ ਵਿਸ਼ਵਾਸ ਨਹੀਂ ਰੱਖਦੀਆਂ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਨਾਲ ਹੀ ਜੋ ਕਿਸਾਨ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਰਾਕੇਸ਼ ਟਿਕੈਤ ਨੇ ਲਾਇਆ ਦਿੱਲੀ ਪੁਲਿਸ 'ਤੇ ਲਾਪਰਵਾਹੀ ਦਾ ਇਲਜ਼ਾਮ
ਬੀਕੇਯੂ ਬੁਲਾਰੇ ਰਾਕੇਸ਼ ਟਿਕੈਤ ਨੇ ਦਿੱਲੀ 'ਚ ਹੋਈ ਹਿੰਸਾ ਲਈ ਦਿੱਲੀ 'ਤੇ ਲਾਪਰਵਾਹੀ ਦਾ ਇਲਜ਼ਾਮ ਲਾਇਆ। ਰਾਕੇਸ਼ ਟਿਕੈਤ ਨੇ ਕਿਹਾ, 'ਅੱਜ ਜੋ ਕੁਝ ਵੀ ਹੋਇਆ ਉਹ ਦਿੱਲੀ ਪੁਲਿਸ ਵੱਲੋਂ ਵਰਤੀ ਲਾਪਰਵਾਹੀ ਕਾਰਨ ਹੋਇਆ। ਉਨ੍ਹਾਂ ਸਾਡਾ ਸਮਰਥਨ ਨਹੀਂ ਕੀਤਾ ਤੇ ਉਹ ਵੱਡੀ ਸੰਖਿਆਂ 'ਚ ਕਿਸਾਨਾਂ ਨੂੰ ਕੰਟਰੋਲ ਕਰਨ 'ਚ ਅਸਮਰੱਥ ਸਨ। ਉਨ੍ਹਾਂ ਕਿਹਾ ਕਿਸਾਨਾਂ ਨੇ ਯੋਜਨਾ ਬਦਲਣ ਲਈ ਕਈ ਵਾਰ ਦਿੱਲੀ ਪੁਲਿਸ ਨੂੰ ਅਪੀਲ ਕੀਤੀ, ਪਰ ਉਹ ਕਾਗਜ਼ਾਂ 'ਤੇ ਜ਼ੋਰ ਦਿੰਦੇ ਰਹੇ।'
15 ਐਫਆਈਆਰ ਦਰਜ
ਮੰਗਲਵਾਰ ਕਿਸਾਨਾਂ ਦੀ ਟ੍ਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਸਬੰਧੀ ਹੁਣ ਤਕ 15 FIR ਦਰਜ ਕੀਤੀਆਂ ਜਾ ਚੁੱਕੀਆਂ ਹਨ। FIR ਈਸਟਰਨ ਰੇਂਜ 'ਚ ਦਰਜ ਕੀਤੀ ਗਈ ਹੈ। ਨਜਫਗੜ੍ਹ, ਹਰੀਦਾਸ ਨਗਰ, ਉੱਤਮ ਨਗਰ 'ਚ ਇਕ-ਇਕ ਐਫਆਈਆਰ ਰਾਤ ਹੋ ਚੁੱਕੀ ਸੀ। ਹੁਣ ਤਕ ਦੀ ਜਾਣਕਾਰੀ ਮੁਤਾਬਕ ਵੱਖ ਵੱਖ ਜ਼ਿਲ੍ਹਿਆਂ 'ਚ ਕੁੱਲ 15 ਐਫਆਈਆਰ ਕੱਲ੍ਹ ਦੀ ਹਿੰਸਾ ਨੂੰ ਲੈਕੇ ਦਰਜ ਹੋਈਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ