ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਨਾਸਾ ਦੀ ਤਸਵੀਰਾਂ ਜਾਰੀ ਕੀਤੀਆਂ ਹਨ। ਜਿਨ੍ਹਾਂ ‘ਚ ਹਰਿਆਣਾ ਅਤੇ ਪੰਜਾਬ ਦੇ ਖੇਤਾਂ ਨੂੰ ਲਗਾਈ ਜਾ ਰਹੀ ਅੱਗ ਵੱਲ ਧਿਆਨ ਕੇਂਦਰਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਨਾਸਾ ਵੱਲੋਂ ਜਾਰੀ ਹਾਲ ਹੀ ਦੀਆਂ ਤਸਵੀਰਾਂ ਵੀ ਇਹ ਦੱਸਦੀਆਂ ਹਨ ਕਿ ਵੱਡੇ ਪੱਧਰ ‘ਤੇ ਪਰਾਲੀ ਸਾੜੀ ਜਾ ਰਹੀ ਹੈ।
ਉਧਰ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਕੇਂਦਰ ਵੱਲੋਂ ਚਲਦੀ ਸੰਸਥਾ ਸਫਰ ਵੱਲੋਂ ਜਾਰੀ ਕੀਤੇ ਪ੍ਰਦੁਸ਼ਣ ਦਾ ਡਾਟਾ ਦੀ ਜਾਣਕਾਰੀ ਮੰਗੀ ਗਈ ਹੈ। ਕੇਂਦਰੀ ਵਾਤਾਵਰਣ ਮੰਤਰੀ ਹਰਸ਼ਵਰਧਨ ਨੂੰ ਲਿੱਖੀ ਚਿੱਠੀ ‘ਚ ਦਿੱਲੀ ਦੇ ਵਾਤਾਵਰਣ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਇਹ ਡਾਟਾ ਉਪਲੱਬਧ ਹੋਣ ਨਾਲ ਦਿੱਲੀ ਸਰਕਾਰ ਨੂੰ ਆਪਣੀਆਂ ਯੋਜਨਾਵਾਂ ਬਣਾਉਨ ‘ਚ ਆਸਾਨੀ ਹੋਵੇਗੀ।
ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਰਾਲੀ ਸਾੜਨ ਕਰਕੇ ਦਿੱਲੀ 'ਚ ਭਾਰੀ ਹਵਾ ਪ੍ਰਦੂਸ਼ਣ ਦਾ ਦੋਸ਼ ਪੰਜਾਬ-ਹਰਿਆਣਾ 'ਤੇ ਲੱਗਾ ਰਹੀ ਹੈ। ਪਿਛਲੇ ਇੱਕ ਹਫਤੇ ਤੋਂ ਰਾਜਧਾਨੀ ਦਿੱਲੀ ਦੀ ਹਵਾ ਦੀ ਗੁਣਵੱਤਾ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ।
Election Results 2024
(Source: ECI/ABP News/ABP Majha)
ਨਾਸਾ ਵੱਲੋਂ ਜਾਰੀ ਤਸਵੀਰ ਦਿੱਲੀ ਸਰਕਾਰ ਨੇ ਕੀਤੀ ਸ਼ੇਅਰ, ਵੱਡੇ ਪੱਧਰ ‘ਤੇ ਸੜ ਰਹੀ ਹੈ ਪੰਜਾਬ-ਹਰਿਆਣਾ ‘ਚ ਪਰਾਲੀ
ਏਬੀਪੀ ਸਾਂਝਾ
Updated at:
16 Oct 2019 12:29 PM (IST)
ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਨਾਸਾ ਵੱਲੋਂ ਜਾਰੀ ਹਾਲ ਹੀ ਦੀਆਂ ਤਸਵੀਰਾਂ ਵੀ ਇਹ ਦੱਸਦੀਆਂ ਹਨ ਕਿ ਵੱਡੇ ਪੱਧਰ ‘ਤੇ ਪਰਾਲੀ ਸਾੜੀ ਜਾ ਰਹੀ ਹੈ।
- - - - - - - - - Advertisement - - - - - - - - -