1…….ਕਸ਼ਮੀਰ ਦੇ ਨੌਗਾਮ ਸੈਕਟਰ ਵਿੱਚ ਮਾਰੇ ਗਏ ਦਹਿਸ਼ਤਗਰਦਾਂ ਤੋਂ ਪਾਕਿਸਤਾਨ ਦੀ ਹਥਿਆਰ ਫੈਕਟਰੀ ਵਿੱਚ ਬਣੇ ਹੋਏ ਹਥਿਆਰ ਬਰਾਮਦ ਹੋਏ ਹਨ। ਭਾਰਤੀ ਸੈਨਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸੈਨਾ ਨੇ ਨੌਗਾਮ ਵਿੱਚ ਘੁਸਪੈਠ ਕਰ ਕੇ ਆਏ ਚਾਰ ਦਹਿਸ਼ਤਗਰਦਾਂ ਨੂੰ ਖ਼ਤਮ ਕਰ ਕੀਤਾ ਸੀ।
2…..ਮੀਡੀਆ ਰਿਪੋਰਟ ਦੇ ਮੁਤਾਬਕ, ਜੋ ਹਥਿਆਰ ਦਹਿਸ਼ਤਗਰਦਾਂ ਤੋਂ ਬਰਾਮਦ ਹੋਏ ਹਨ ਉਨ੍ਹਾਂ ਉੱਤੇ ARGES 84 ਪਾਕਿਸਤਾਨ ਦੀ ਹਥਿਆਰ ਤਿਆਰ ਕਰਨ ਵਾਲੀ ਕੰਪਨੀ ਦੀ ਮੋਹਰ ਲੱਗੀ ਹੋਈ ਹੈ।ਸੈਨਾ ਨੇ ਮਾਰੇ ਗਏ ਦਹਿਸ਼ਤਗਰਦਾਂ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤਾ ਸੀ। ਜਦਕਿ ਪਾਕਿਸਤਾਨ ਦੀਆਂ ਬਣੀਆਂ ਹੋਈਆਂ ਦਵਾਈਆਂ ਵੀ ਬਰਾਮਦ ਹੋਈਆਂ ਹਨ।
3…. ਇੰਟੈਲੀਜੈਂਸ ਬਿਊਰੋ ਨੇ ਅਲਰਟ ਜਾਰੀ ਕੀਤਾ ਹੈ ਕਿ ਹਥਿਆਰ ਖੋਹਣ ਲਈ ਅੱਤਵਾਦੀ ਭਾਰਤੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਕਿਉਂਕਿ ਪਾਕਿਸਤਾਨ ਵਿੱਚ ਹਥਿਆਰ ਮਿਲਣੇ ਬੰਦ ਹੋ ਗਏ ਹਨ। ਇੱਕ ਮਹੀਨੇ ਲਈ ਇਹ ਫੈਸਲਾ ਕੀਤਾ ਗਿਆ ਹੈ।


4…..ਸੁਪਰੀਮ ਕੋਰਟ ਨੇ ਕਰਨਾਟਕ ਅਤੇ ਤਮਿਲਨਾਡੂ ਵਿਚਾਲੇ ਕਾਵੇਰੀ ਨਦੀ ਦਾ ਪਾਣੀ ਸਾਂਝਾ ਕਰਨ ਨਾਲ ਜੁਡ਼ੇ ਵਿਵਾਦ ਤੇ ਤਿੰਨ ਜੱਜਾਂ ਦਾ ਇੱਕ ਬੈਂਚ ਬਣਾਇਆ ਹੈ। ਜੋ ਕਾਵੇਰੀ ਨਦੀ ਨਾਲ ਜੁਡ਼ੇ ਸਾਰੇ ਮੁੱਦਿਆਂ ਤੇ 18 ਅਕਤੂਬਰ ਨੂੰ ਸੁਣਵਾਈ ਕਰੇਗੀ।
5…..ਭਾਰਤੀ ਸੈਨਾ ਦੇ ਪੀਓਕੇ ਵਿੱਚ ਸਰਜੀਕਲ ਸਟ੍ਰਾਇਕ ਦੇ ਬਾਅਦ ਰੋਜ਼ ਨਵੇਂ ਨਵੇਂ ਦਾਅਵੇ ਸਾਹਮਣੇ ਆ ਰਹੇ ਨੇ। ਅੰਗ੍ਰੇਜ਼ੀ ਅਖਬਾਰ 'ਦ ਹਿੰਦੂ' ਨੇ ਖੁਲਾਸਾ ਕੀਤਾ ਹੈ ਕਿ ਭਾਰਤੀ ਸੈਨਾਨੇ ਜੁਲਾਈ 2011 ਵਿੱਚ ਐਲਓਸੀ ਪਾਰ ਕਰਕੇ ਜਿੰਜਰ ਵਿੱਚ ਪਾਕਿਸਤਾਨੀ ਸੈਨਿਕਾਂ ਨੂੰ ਸਬਕ ਸਿਖਾਇਆ ਸੀ।

6….ਆਪਰੇਸ਼ਨ ਜਿੰਜਰ ਪਾਕਿਸਤਾਨੀ ਸੈਨਾ ਦੀ ਉਸ ਕਾਰਵਾਈ ਦੇ ਜਵਾਬ 'ਚ ਕੀਤਾ ਗਿਆ ਸੀ ਜਿਸ ਵਿੱਚ 6 ਭਾਰਤੀ ਸੈਨਿਕ ਸ਼ਹੀਦ ਹੋ ਗਏ ਸਨ। ਜਵਾਬੀ ਕਰਾਵਾਈ ਕਰਦਿਆਂ ਭਾਰਤੀ ਸੈਨਾ ਨੇ ਪੀਓਕੇ ਵਿੱਚ ਵਡ਼ ਕੇ 8 ਪਾਕਿਸਤਾਨੀ ਸੈਨਿਕਾਂ ਨੂੰ ਮਾਰ ਗਿਰਾਇਆ ਸੀ।

7….ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ । ਰਾਜਨਾਥ ਨੇ ਕਿਹਾ ਕਿ ਹਮਲਾ ਹੋਇਆ ਤਾਂ ਗੋਲੀਆਂ ਨਹੀਂ ਗਿਣੀਆਂ ਜਾਣਗੀਆਂ। ਬੀਤੇ ਦਿਨੀ ਗ੍ਰਹਿਮੰਤਰੀ ਰਾਜਸਥਾਨ ਵਿਖੇ ਸਰਹੱਦਾਂ ਦੀ ਸੁਰੱਖਿਆ ਸਮੀਖਿਆ ਕਰਨ ਲਈ ਪਹੁੰਚੇ ਸਨ।
8…..ਹੈਦਰਾਬਾਅਦ ਵਿੱਚ ਇੱਕ 13 ਸਾਲ ਦੀ ਬੱਚੀ ਦੀ 68 ਦਿਨ ਤੱਕ ਵਰਤ ਰੱਖਣ ਕਾਰਨ ਮੌਤ ਹੋ ਗਈ। ਵਰਤ ਖੋਲਣ ਦੇ 2 ਦਿਨ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਉਸੀ ਮੌਤ ਹੋਈ ਹੈ । ਕਿਹਾ ਜਾ ਰਿਹਾ ਹੈ ਕਿ ਬੱਚੀ ਤੋਂ ਜ਼ਬਰਦਸਤੀ ਵਰਤ ਰਖਵਾਇਆ ਗਿਆ ਸੀ ਇਹ ਵਰਤ ਪਰੰਪਰਾ ਜੈਨ ਧਰਮ ਦਾ ਇੱਕ ਅੰਗ ਹੈ।

9….ਰਾਵਣ ਬੁਰਾਈ ਦਾ ਪ੍ਰਤੀਕ ਹੈ, ਪਰ ਦਸਹਿਰੇ ਦੇ ਦਿਨ ਜਦੋਂ ਸਾਰੇ ਭਾਰਤ ਚ ਰਾਵਣ ਦਹਿਨ ਹੁੰਦਾ ਹੈ, ਉਸ ਵੇਲੇ ਹਿਮਾਚਲ ਦੇ ਬੈਜਨਾਥ 'ਚ ਬੁਰਾਈ ਦਾ ਇਹ ਰਾਵਣ ਸਾਡ਼ਿਆ ਨਹੀਂ ਜਾਂਦਾ।ਇਸ ਪਿੱਛੇ ਵਜ੍ਹਾ ਇਹ ਦੱਸੀ ਜਾਂਦੀ ਹੈ ਕਿ ਸਦੀਆਂ ਪਹਿਲਾਂ ਜਦੋਂ ਇਥੇ ਰਾਵਣ ਸਾਡ਼ਿਆ ਜਾਣ ਲੱਗਾ, ਤਾਂ ਲਗਾਤਾਰ ਤਿੰਨ ਸਾਲ ਰਾਵਣ ਦਾ ਵਧ ਕਰਨ ਵਾਲੇ ਰਾਮ ਬਣੇ ਸ਼ਖਸ ਦੀ ਮੌਤ ਹੋ ਜਾਂਦੀ ਸੀ।